25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੀ. ਏ. ਯੂ. ਇੰਪਲਾਈਜ਼ ਯੂਨੀਅਨ ਚੋਣਾਂ ਸ਼ਾਂਤਮਈ ਢੰਗ ਨਾਲ ਪਈਆਂ ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀਆਂ ਵੋਟਾਂ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਵੋਟਾਂ ਪੀ.ਏ.ਯੂ. ਦੇ ਜਮਨੇਜ਼ੀਅਮ ਹਾਲ ਵਿਚ ਪਈਆਂ | ਕੁੱਲ 922 ਵੋਟਾਂ ਵਿਚੋਂ 887 ਵੋਟਾਂ ਪਈਆਂ | ਅੰਬ ਗਰੁੱਪ ਪੀ.ਏ.ਯੂ. ਇੰਪਲਾਈਜ਼ ਫੋਰਮ ਦੀ ਟੀਮ ਦੇ ਪ੍ਰਧਾਨਗੀ ਦੇ ਉਮੀਦਵਾਰ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ 7 ਉਮੀਦਵਾਰ ਮੀਤ ਪ੍ਰਧਾਨ (ਓਪਨ) ਰਣਜੀਤ ਸਿੰਘ, ਮੀਤ ਪ੍ਰਧਾਨ (ਰਿਜ਼ਰਵ) ਧਰਮਿੰਦਰ ਸਿੰਘ ਸਿੱਧੂ, ਸਕੱਤਰ-1 ਗੁਰਇਕਬਾਲ ਸਿੰਘ ਸੋਹੀ, ਸਕੱਤਰ-2 ਸਤਵਿੰਦਰ ਸਿੰਘ, ਜੁਆਇੰਟ ਖਜ਼ਾਨਚੀ-1 ਹਰਮਿੰਦਰ ਸਿੰਘ, ਜਥੇਬੰਦਕ ਸਕੱਤਰ (ਓਪਨ) ਬਰਿੰਦਰ ਸਿੰਘ, ਪ੍ਰਚਾਰ ਸਕੱਤਰ (ਰਿਜ਼ਰਵ) ਜਗਦੀਪ ਸਿੰਘ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਅਤੇ ਬਾਕੀ ਸਿਰਫ਼ 8 ਸੀਟਾਂ 'ਤੇ ਹੀ ਚੋਣ ਹੋ ਰਹੀ ਹੈ ਅਤੇ ਉਮੀਦਵਾਰ ਪ੍ਰਧਾਨ ਬਲਦੇਵ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ (ਓਪਨ) ਨਵਨੀਤ ਸ਼ਰਮਾ, ਸੀਨੀਅਰ ਮੀਤ ਪ੍ਰਧਾਨ (ਰਿਜ਼ਰਵ) ਨਰਿੰਦਰ ਸਿੰਘ ਸੇਖੋਂ, ਜਨਰਲ ਸਕੱਤਰ ਮਨਮੋਹਨ ਸਿੰਘ, ਖਜ਼ਾਨਚੀ ਭੁਪਿੰਦਰ ਸਿੰਘ, ਜੁਆਇੰਟ ਖਜ਼ਾਨਚੀ-2 ਸੁਰਿੰਦਰ ਸਿੰਘ, ਜਥੇਬੰਦਕ ਸਕੱਤਰ (ਰਿਜ਼ਰਵ) ਸੁਰਜੀਤ ਸਿੰਘ, ਪ੍ਰਚਾਰ ਸਕੱਤਰ (ਓਪਨ) ਕਰਨੈਲ ਸਿੰਘ ਹਨ | ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਮੁਲਾਜ਼ਮ ਉਨ੍ਹਾਂ ਦੀ ਪੂਰੀ ਟੀਮ ਨੂੰ ਭਾਰੀ ਬਹੁਮਤ ਨਾਲ ਇਕ ਵਾਰ ਫਿਰ ਲਗਾਤਾਰ 6ਵੀਂ ਵਾਰ ਸੇਵਾ ਦਾ ਮੌਕਾ ਦੇਣਗੇ | ਚੋਣਾ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 7 'ਚ ਨਵੇਂ ਟਿਊਬਵੈੱਲ ਦਾ ਉਦਘਾਟਨ <br/> ਅਗਲੀ ਖ਼ਬਰ ਕੌਂਸਲਰ ਸੁਖਜਿੰਦਰ ਕੌਰ ਦੇ ਯਤਨਾਂ ਸਦਕਾ ਢੰਡਾਰੀ ਖੁਰਦ 'ਚ ਲੱਗਾ ਨਵਾਂ ਟਰਾਂਸਫਾਰਮਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।