24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੀ. ਏ. ਯੂ. ਦੇ ਸਾਲਾਨਾ ਫਲਾਵਰ ਸ਼ੋਅ ਨੇ ਕੈਂਪਸ ਨੂੰ ਮਹਿਕ ਤੇ ਰੰਗਾਂ ਨਾਲ ਕੀਤਾ ਸਰਾਬੋਰ ਸਾਬਕਾ ਰਾਸ਼ਟਰੀ ਸਲਾਹਕਾਰ ਡਾ. ਏ. ਪੀ. ਐਸ. ਗਿੱਲ ਨੇ ਕੀਤਾ ਉਦਘਾਟਨ <br/>

ਫਲਾਵਰ ਸ਼ੋਅ ਦਾ ਉਦਘਾਟਨ ਕਰਦੇ ਹੋਏ ਸਾਬਕਾ ਰਾਸ਼ਟਰੀ ਸਲਾਹਕਾਰ ਡਾ. ਏ.ਪੀ.ਐਸ. ਗਿੱਲ ਨਾਲ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ | (ਸੱਜੇ) ਫਲਾਵਰ ਸ਼ੋਅ ਦੌਰਾਨ ਵੱਖ ਵੱਖ ਰੰਗ-ਬਰੰਗੇ ਫੁੱਲ ਦੇਖਦੇ ਹੋਏ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀ | ਤਸਵੀਰਾਂ-ਸੇਵਕ ਸਿੰਘ <br/> 02-03-2026
ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅੱਜ ਅਸਟੇਟ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਦੋ ਦਿਨਾਂ ਸਾਲਾਨਾ ਫਲਾਵਰ ਸ਼ੋਅ ਆਰੰਭ ਹੋਇਆ | ਆਸ ਪਾਸ ਦੇ ਇਲਾਕਿਆਂ ਵਿਚੋਂ ਫੁੱਲ ਉਤਪਾਦਕਾਂ ਅਤੇ ਫੁੱਲ ਪ੍ਰੇਮੀਆਂ ਨੇ ਸ਼ੋਅ ਵਿਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਡਿਜ਼ਾਈਨਾਂ ਅਤੇ ਵਰਗਾਂ ਵਿਚ ਫੁੱਲਾਂ ਦੀਆਂ ਬਹੁ-ਰੰਗੀ ਕਿਸਮਾਂ ਦਾ ਪ੍ਰਦਰਸ਼ਨ ਕੀਤਾ | ਸ਼ੋਅ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਡਾ. ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ ਨੇ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਅਤੇ ਫੁੱਲ ਪ੍ਰੇਮੀਆਂ ਦੀ ਦਿਲਚਸਪੀ ਅਨੁਸਾਰ ਹਰ ਸਾਲ ਸ਼ੋਅ ਕਰਵਾਉਣ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੀ ਸ਼ਲਾਘਾ ਕੀਤੀ | ਮਹਿਮਾਨ ਵਜੋਂ ਪੀ.ਏ.ਯੂ. ਦੇ ਫਲੋਰੀਕਲਚਰ ਦੇ ਸਾਬਕਾ ਪ੍ਰੋਫੈਸਰ ਅਤੇ ਫਲੋਰੀਕਲਚਰ, ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ ਦੇ ਸਾਬਕਾ ਰਾਸ਼ਟਰੀ ਸਲਾਹਕਾਰ ਡਾ. ਏ.ਪੀ.ਐਸ. ਗਿੱਲ ਨੇ ਕਿਹਾ ਕਿ ਫੁੱਲ ਬਸੰਤ ਰੁੱਤ ਦੀ ਲਾਸਾਨੀ ਸੁੰਦਰਤਾ ਨੂੰ ਪੇਸ਼ ਕਰਦੇ ਹਨ | ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਸਾਲਾਨਾ ਫੁੱਲ ਸ਼ੋਅ ਨੂੰ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸ਼ੋਅ ਕਿਹਾ | ਉਨ੍ਹਾਂ ਦੱਸਿਆ ਕਿ 37 ਸਟਾਲਾਂ ਰਾਹੀਂ ਫੁੱਲਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਸ਼ੋਅ ਵਿਚ ਤਾਜ਼ੇ ਅਤੇ ਸੁੱਕੇ ਫੁੱਲਾਂ, ਮੌਸਮੀ ਫੁੱਲਾਂ, ਪੱਤਿਆਂ ਵਾਲੇ ਪੌਦਿਆਂ, ਕੈਕਟੀ, ਸੁਕੂਲੈਂਟਸ, ਫਰਨ ਅਤੇ ਬੋਨਸਾਈ ਦੇ 10 ਵੱਖ-ਵੱਖ ਵਰਗਾਂ ਵਿਚ ਮੁਕਾਬਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਸੋਇਆਬੀਨ ਵਿਚ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਖੇਤੀ ਆਮਦਨ ਵਧਾਉਣ ਲਈ ਇਕ ਮਾਰਗ ਵਿਸ਼ੇ 'ਤੇ ਕਰਵਾਇਆ ਸਿਖਲਾਈ ਪ੍ਰੋਗਰ... ਅਗਲੀ ਖ਼ਬਰ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਮਾਨਸਿਕ ਸਿਹਤ ਨਾਲ ਸੰਬੰਧਿਤ ਲੈਕਚਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।