24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਮਾਨਸਿਕ ਸਿਹਤ ਨਾਲ ਸੰਬੰਧਿਤ ਲੈਕਚਰ ਕਰਵਾਇਆ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ)-ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਕਰਵਾਏ ਮਾਨਸਿਕ ਸਿਹਤ ਨਾਲ ਸੰਬੰਧਿਤ ਲੈਕਚਰ ਵਿਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਸਿਮਰਨ ਕੰਗ ਸਿੱਧੂ ਪ੍ਰੋਫ਼ੈਸਰ ਆਫ ਸਸ਼ੋਲੋਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਡਾ. ਹਰਗੁਣਜੋਤ ਕÏਰ ਨੇ ਮੁੱਖ ਮਹਿਮਾਨ ਨੂੰ ਰਸਮੀ ਤÏਰ 'ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀ ਜਾਣ ਪਹਿਚਾਣ ਸਰੋਤਿਆਂ ਨਾਲ ਕਰਵਾਈ¢ ਇਸ ਉਪਰੰਤ ਡਾ. ਕੰਗ ਨੇ ਕਿਹਾ ਕਿ ਦਿਮਾਗ਼ੀ ਸਿਹਤ ਤੋਂ ਭਾਵ ਹੈ ਸਾਡੀ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਤੰਦਰੁਸਤੀ¢ ਇਹ ਸਾਡੇ ਸੋਚਣ, ਮਹਿਸੂਸ ਕਰਨ ਅਤੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਅਸੀਂ ਤਣਾਅ ਦਾ ਸਾਹਮਣਾ ਕਰਦੇ ਹਾਂ ਅਤੇ ਰੋਜ਼ਾਨਾ ਜੀਵਨ ਦੇ ਫ਼ੈਸਲੇ ਲੈਂਦੇ ਹਾਂ | ਚੰਗੀ ਮਾਨਸਿਕ ਸਿਹਤ ਲਈ ਸੰਤੁਲਿਤ ਖ਼ੁਰਾਕ, ਯੋਗਾ, ਅਤੇ ਸਕਾਰਾਤਮਕ ਰਿਸ਼ਤੇ ਬਹੁਤ ਜ਼ਰੂਰੀ ਹਨ | ਕਾਲਜ ਦੇ ਪਿ੍ੰਸੀਪਲ ਪ੍ਰੋ. ਰਜਿੰਦਰ ਕÏਰ ਮਲਹੋਤਰਾ ਨੇ ਡਾਕਟਰ ਕੰਗ ਦਾ ਰਸਮੀ ਤÏਰ 'ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਮਾਨਸਿਕ ਸਿਹਤ ਨਾਲ ਸੰਬੰਧਿਤ ਉਨ੍ਹਾਂ ਦਾ ਇਹ ਲੈਕਚਰ ਸਾਡੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ ਇਸ ਪ੍ਰੋਗਰਾਮ ਦਾ ਸੰਚਾਲਨ ਡਾਕਟਰ ਭੁਪਿੰਦਰਜੀਤ ਵਲੋਂ ਬਾਖ਼ੂਬੀ ਕੀਤਾ ਗਿਆ¢ ਇਸ ਮÏਕੇ ਪ੍ਰੋ. ਸ਼ਰਨਜੀਤ ਕÏਰ ਡਾ. ਦਲੀਪ ਸਿੰਘ ਅਤੇ ਪ੍ਰੋ. ਮਨਜੀਤ ਸਿੰਘ ਵਲੋਂ ਡਾ. ਕੰਗ ਨੂੰ ਸਨਮਾਨ ਚਿੰਨ੍ਹ ਭੇਟਾ ਕੀਤਾ ਗਿਆ¢ ਇਸ ਸਮੇਂ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਨਾਨ ਟੀਚਿੰਗ ਅਮਲਾ ਅਤੇ ਵਿਦਿਆਰਥੀ ਉਚੇਚੇ ਤÏਰ 'ਤੇ ਹਾਜ਼ਰ ਰਹੇ¢

ਪਿਛਲੀ ਖ਼ਬਰ ਪੀ. ਏ. ਯੂ. ਦੇ ਸਾਲਾਨਾ ਫਲਾਵਰ ਸ਼ੋਅ ਨੇ ਕੈਂਪਸ ਨੂੰ ਮਹਿਕ ਤੇ ਰੰਗਾਂ ਨਾਲ ਕੀਤਾ ਸਰਾਬੋਰ ਸਾਬਕਾ ਰਾਸ਼ਟਰੀ ਸਲਾਹਕਾਰ... ਅਗਲੀ ਖ਼ਬਰ ਬੀਕੇਯੂ ਚੜੂਨੀ ਨੇ ਅਰੋੜਾ ਨੂੰ ਜਨਰਲ ਸਕੱਤਰ ਪੰਜਾਬ ਤੇ ਸਾਗਰ ਨੂੰ ਵਾਈਸ ਪ੍ਰਧਾਨ ਪੰਜਾਬ ਦੀ ਜ਼ਿੰਮੇਵਾਰੀ ਨਾਲ ਨਿਵਾਜਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।