ਲੁਧਿਆਣਾ, 1 ਮਾਰਚ (ਜਸਵਿੰਦਰ ਸਿੰਘ )-ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਸਮੇਰ ਸਿੰਘ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਯੂਨੀਅਨ ਦੇ ਨਾਲ ਪਹਿਲਾਂ ਤੋਂ ਹੀ ਜੁੜੇ ਆਗੂਆਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਪ੍ਰਧਾਨ ਹੈਪੀ ਵਲੋਂ ਜਗਜੀਤ ਸਿੰਘ ਅਰੋੜਾ ਨੂੰ ਜਨਰਲ ਸਕੱਤਰ ਪੰਜਾਬ, ਰੋਸ਼ਨ ਸਿੰਘ ਸਾਗਰ ਮੀਤ ਪ੍ਰਧਾਨ ਪੰਜਾਬ, ਕੈਪਟਨ ਕੁਲਵੰਤ ਸਿੰਘ ਮੀਤ ਪ੍ਰਧਾਨ ਪੰਜਾਬ, ਕੁਲਵਿੰਦਰ ਸਿੰਘ ਨੂੰ ਮੀਡੀਆ ਇੰਚਾਰਜ ਅਤੇ ਸੁਖਦੇਵ ਸਿੰਘ ਕਨੀਜਾ ਜਨਰਲ ਸਕੱਤਰ ਲੁਧਿਆਣਾ ਦੇ ਨਿਯੁਕਤੀ ਪੱਤਰ ਦਿੱਤੇ ਗਏ | ਇਸ ਮੌਕੇ ਨਿਯੁਕਤੀ ਪੱਤਰ ਹਾਸਿਲ ਕਰਦਿਆਂ ਅਰੋੜਾ ਅਤੇ ਸਾਗਰ ਨੇ ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬ ਪ੍ਰਧਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਯੂਨੀਅਨ ਦੇ ਸਾਥੀ ਬਣੇ ਤੇ ਸਾਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਬੀਕੇਯੂ ਚੜੂਨੀ ਲੋਕ ਮਸਲਿਆਂ, ਲੋਕ ਹਿਤਾਂ ਅਤੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਿਚ ਮੋਹਰੀ ਰੋਲ ਅਦਾ ਕਰ ਰਹੀ ਹੈ | ਇਸ ਮੀਟਿੰਗ ਦੌਰਾਨ ਬੀਕੇਯੂ ਚੜੂਨੀ ਵਲੋਂ 23 ਮਾਰਚ ਨੂੰ ਹਰਿਆਣਾ ਦੇ ਪਿੱਪਲੀ ਵਿਖੇ ਅਨਾਜ ਘੁਟਾਲੇ ਅਤੇ ਮੋਦੀ ਸਰਕਾਰ ਅਤੇ ਟਰੰਪ ਸਰਕਾਰ ਵਿਚਕਾਰ ਹੋਈ ਟਰੇਡ ਡੀਲ ਦੇ ਖਿਲਾਫ ਹੋਣ ਵਾਲੀ ਵੱਡੀ ਰੈਲੀ ਵਿੱਚ ਜਾਣ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ |