24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡਾ. ਸੁਰਜੀਤ ਪਾਤਰ ਦੀ ਕਾਵਿ ਪੁਸਤਕ 'ਰੱਬ, ਰੋਟੀ, ਭਾਸ਼ਾ ਤੇ ਰਾਗ' ਪੀ.ਏ.ਯੂ. ਵਿਖੇ ਹੋਈ ਲੋਕ ਅਰਪਣ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਡਾ. ਤਰਲੋਚਨ ਸਿੰਘ)-ਪੀ.ਏ.ਯੂ. ਵਾਈਸ ਚਾਂਸਲਰ ਕਮੇਟੀ ਹਾਲ ਵਿਖੇ ਉੱਘੇ ਕਵੀ ਅਤੇ ਪੀ.ਏ.ਯੂ. ਦੇ ਸਾਬਕਾ ਪ੍ਰੋਫੈਸਰ ਡਾ. ਸੁਰਜੀਤ ਪਾਤਰ ਦੀ ਨਵੀਂ ਕਾਵਿ ਪੁਸਤਕ 'ਰੱਬ, ਰੋਟੀ, ਭਾਸ਼ਾ ਤੇ ਰਾਗ' ਲੋਕ ਅਰਪਣ ਕੀਤੀ ਗਈ | ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਮੁੱਖ ਮਹਿਮਾਨ ਵਜੋਂ ਭੁਪਿੰਦਰ ਪਾਤਰ, ਵਿਸ਼ੇਸ਼ ਮਹਿਮਾਨ ਵਜੋਂ ਡਾ. ਸਰਦਾਰਾ ਸਿੰਘ ਜੌਹਲ ਅਤੇ ਪ੍ਰੋ. ਗੁਰਭਜਨ ਗਿੱਲ ਨੇ ਹਾਜ਼ਰੀ ਭਰੀ | ਇਸ ਮੌਕੇ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਸੁਰਜੀਤ ਪਾਤਰ ਦੀ ਕਵਿਤਾ ਨੂੰ ਪੰਜਾਬ ਦੀ ਮਿੱਟੀ ਵਜੋਂ ਉਪਜੀ ਹੋਈ ਵੇਦਨਾ ਕਿਹਾ | ਡਾ. ਸਤਿਬੀਰ ਸਿੰਘ ਗੋਸਲ ਨੇ ਸੁਰਜੀਤ ਪਾਤਰ ਦੀ ਕਵਿਤਾ ਨੂੰ ਪੀ.ਏ.ਯੂ. ਦੀ ਅਨਮੋਲ ਧਰੋਹਰ ਕਿਹਾ | ਭੁਪਿੰਦਰ ਕੌਰ ਪਾਤਰ ਨੇ ਡਾ. ਪਾਤਰ ਨਾਲ ਜੁੜੀਆਂ ਯਾਦਾਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ | ਸੁਰਜੀਤ ਪਾਤਰ ਦੇ ਸਪੁੱਤਰ ਮਨਰਾਜ ਪਾਤਰ ਨੇ ਇਸ ਕਿਤਾਬ ਨਾਲ ਜੁੜੀਆਂ ਭਾਵਨਾਵਾਂ ਨਾਲ ਸਾਂਝ ਪਵਾਉਦਿਆਂ ਮਾਹੌਲ ਨੂੰ ਉਦਾਸ ਕਰ ਦਿੱਤਾ | ਡਾ. ਨਿਰਮਲ ਜੌੜਾ ਨੇ ਯੂਨੀਵਰਸਿਟੀ ਦੀ ਤਰਫੋਂ ਸੁਰਜੀਤ ਪਾਤਰ ਲਈ ਸਨੇਹਪੂਰਨ ਸ਼ਬਦ ਕਹੇ | ਇਸ ਮੌਕੇ ਡਾ. ਸੁਖਦੇਵ ਸਿਰਸਾ, ਪ੍ਰੋ. ਗੁਰਭਜਨ ਗਿੱਲ, ਅਮਰਜੀਤ ਗਰੇਵਾਲ ਅਤੇ ਸਵਰਨਜੀਤ ਸਵੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਮੰਚ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ | ਸਵਾਗਤ ਦੇ ਸ਼ਬਦ ਪੰਜਾਬੀ ਸੰਪਾਦਕ ਡਾ. ਜਗਵਿੰਦਰ ਸਿੰਘ ਨੇ ਕਹੇ |

ਪਿਛਲੀ ਖ਼ਬਰ ਬੀਕੇਯੂ ਚੜੂਨੀ ਨੇ ਅਰੋੜਾ ਨੂੰ ਜਨਰਲ ਸਕੱਤਰ ਪੰਜਾਬ ਤੇ ਸਾਗਰ ਨੂੰ ਵਾਈਸ ਪ੍ਰਧਾਨ ਪੰਜਾਬ ਦੀ ਜ਼ਿੰਮੇਵਾਰੀ ਨਾਲ ਨਿਵਾਜਿ... ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਅਤੇ ਧਾਂਦਰਾ ਸੜਕ 'ਤੇ ਲੱਗਦੇ ਜਾਮ ਤੋਂ ਰਾਹਗੀਰਾਂ ਨੂੰ ਕਦੋਂ ਮਿਲੇਗੀ ਨਿਜਾਤ? ਦੁਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।