24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਸਮਾਗਮ ਸੰਬੰਧੀ ਪ੍ਰਚਾਰ ਸਮਗਰੀ ਜਾਰੀ <br/>

ਅਜੀਤ ਡੈਸਕ 02-03-2026
ਡਾਬਾ/ਲੁਹਾਰਾ, 1 ਮਾਰਚ (ਕੁਲਵੰਤ ਸਿੰਘ ਸੱਪਲ)-ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਲਾਲਾਂ ਅਤੇ ਮਾਤਾ ਗੁੱਜਰੀ ਜੀ ਨੂੰ ਸੂਬਾ ਸਰਹਿੰਦ ਦੀ ਸ਼ਹੀਦੀ ਸਮੇਂ ਦੁੱਧ ਛਕਾਉਣ ਵਾਲੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਾਲਾਨਾ 22ਵਾਂ ਸ਼ਹੀਦੀ ਸਮਾਗਮ ਕਸ਼ਯਪ ਰਾਜਪੂਤ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਮੁੱਖ ਦਫ਼ਤਰ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ, ਗਲੀ ਨੰਬਰ 8 ਢਿੱਲੋਂ ਨਗਰ ਲੁਹਾਰਾ ਵਿਖੇ ਕਰਾਉਣ ਲਈ ਪ੍ਰਚਾਰ ਸਮਗਰੀ ਜਾਰੀ ਕਰਨ ਸਬੰਧੀ ਅਹਿਮ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਪ੍ਰਧਾਨ ਬਲਦੇਵ ਸਿੰਘ ਦੁਸਾਂਝ ਦੀ ਅਗਵਾਈ ਹੇਠ ਕੀਤੀ ਗਈ | ਪ੍ਰਚਾਰ ਸਮਗਰੀ ਜਾਰੀ ਕਰਦੇ ਹੋਏ ਸੁਸਾਇਟੀ ਆਗੂਆਂ ਨੇ ਦੱਸਿਆ ਕਿ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 1 ਮਾਰਚ ਦਿਨ ਐਤਵਾਰ ਨੂੰ ਭੋਗ, ਉਪਰੰਤ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਵਲੋਂ ਸ਼ਬਦ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ ¢ ਮੀਟਿੰਗ ਦÏਰਾਨ ਪ੍ਰਧਾਨ ਬਲਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਮੀਤ ਪ੍ਰਧਾਨ ਸੁਰਜੀਤ ਸਿੰਘ, ਕੈਸ਼ੀਅਰ ਗੁਰਪ੍ਰੀਤ ਸਿੰਘ, ਜੁਆਇੰਟ ਸਕੱਤਰ ਤੇਜਿੰਦਰ ਸਿੰਘ ਕੁੱਕੂ, ਮੀਤ ਪ੍ਰਧਾਨ ਮੋਹਣ ਸਿੰਘ ਮਾਲੜਾ, ਰਘਬੀਰ ਸਿੰਘ, ਗੁਰਚਰਨ ਸਿੰਘ ਮਾਲਵਾ, ਪਿ੍ੰਸੀਪਲ ਸਰਬਜੀਤ ਕÏਰ, ਵਾਇਸ ਪਿ੍ੰਸੀਪਲ ਮਨਦੀਪ ਸਿੰਘ, ਵਾਇਸ ਪਿ੍ੰਸੀਪਲ ਜਸਬੀਰ ਕÏਰ, ਰਜਿੰਦਰ ਕÏਰ, ਸੁਰਜੀਤ ਕÏਰ, ਮੀਨਾ ਬਖ਼ਸ਼ੀ, ਗਗਨਦੀਪ ਕÏਰ, ਆਸ਼ਾ ਬਾਵਾ, ਸਿਮਰਨਜੀਤ ਕÏਰ, ਸੁਰੇਖਾ, ਸਿਮਰਨ ਕÏਰ, ਤਰਨਪ੍ਰੀਤ ਕÏਰ, ਵੀਰਪਾਲ ਕÏਰ, ਦੁਪਿੰਦਰ ਕÏਰ ਸਿਮਰਨਪ੍ਰੀਤ ਕÏਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰ ਅਤੇ ਪੰਜਾਬ ਦੀ 'ਆਪ' ਸਰਕਾਰ ਤੋਂ ਦੁਖੀ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਆਸਵੰਦ-ਹੈਪੀ, ਮੱਪਾ ਬਰਾੜ ਅਗਲੀ ਖ਼ਬਰ ਪੀ. ਏ. ਯੂ. ਮਾਹਿਰਾਂ ਨੇ ਸਕੂਲੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।