24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੀ. ਏ. ਯੂ. ਮਾਹਿਰਾਂ ਨੇ ਸਕੂਲੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

ਵਿਦਿਆਰਥੀ ਵਲੋਂ ਵੱਖ-ਵੱਖ ਵਿਸ਼ਿਆਂ ਦੇ ਸੰਬੰਧ ਚ ਬਣਾਏ ਗਏ ਪੋਸਟਰਾਂ ਨੂੰ ਦੇਖਦੇ ਹੋਏ ਵਿਭਾਗ ਦੇ ਮੁਖੀ ਡਾਕਟਰ ਸੀਮਾ ਸ਼ਰਮਾ ਤੇ ਸਟਾਫ਼ | ਅਜੀਤ ਤਸਵੀਰ <br/> 02-03-2026
ਲੁਧਿਆਣਾ, 1 ਮਾਰਚ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਵਲੋਂ ਸਮਾਜਿਕ ਨਿਆਂ ਬਾਰੇ ਵਿਸ਼ਵ ਦਿਹਾੜੇ ਨੂੰ ਮਨਾਉਂਦਿਆਂ ਪਿੰਡ ਈਸੇਵਾਲ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਇਕ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਸਮਾਜਿਕ ਨਿਆਂ, ਬਰਾਬਰੀ, ਭਾਈਚਾਰਾ ਅਤੇ ਨਾਗਰਿਕ ਜ਼ਿੰਮੇਵਾਰੀਆਂ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕਰਨਾ ਸੀ | ਪਸਾਰ ਵਿਗਿਆਨੀ ਡਾ. ਰਸ਼ਮੀ ਉਪਰੇਤੀ ਨੇ ਲਿੰਗਕ ਬਰਾਬਰੀ ਬਾਰੇ ਭਾਵਪੂਰਤ ਭਾਸ਼ਣ ਦਿੱਤਾ | ਇਸ ਦÏਰਾਨ ਉਨ੍ਹਾਂ ਨੇ ਸਮਾਜ ਵਿਚ ਲਿੰਗਕ ਸਮਾਨਤਾ, ਦੁਵੱਲੇ ਸਨਮਾਨ ਅਤੇ ਬਰਾਬਰ ਮÏਕਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ | ਡਾ. ਰਸ਼ਮੀ ਨੇ ਵਿਦਿਆਰਥੀਆਂ ਨੂੰ ਸਮਾਜਿਕ ਸੰਬੰਧਾਂ ਦੇ ਸਾਵੇ ਵਿਕਾਸ ਅਤੇ ਦੂਜਿਆਂ ਦੀ ਆਜ਼ਾਦੀ ਦਾ ਸਨਮਾਨ ਕਰਨ ਦੇ ਤਰੀਕੇ ਵੀ ਸੁਝਾਏ | ਮੁੱਖ ਵਿਗਿਆਨੀ ਡਾ. ਆਸ਼ਾ ਚਾਵਲਾ ਨੇ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਬੁਨਿਆਦੀ ਭਾਵ ਦੇ ਨਾਲ-ਨਾਲ ਆਜ਼ਾਦੀ ਅਤੇ ਬਰਾਬਰੀ ਬਾਰੇ ਸੁਚੇਤ ਕੀਤਾ | ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਨੇ ਸਮਾਜ ਦੀ ਉਸਾਰੀ ਵਿਚ ਨÏਜਵਾਨਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਉਨ੍ਹਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ | ਇਸ ਦੇ ਨਾਲ ਹੀ ਡਾ. ਸ਼ਰਮਾ ਨੇ ਸਮਾਜ ਅਤੇ ਰਾਸ਼ਟਰ ਦੀ ਉਸਾਰੀ ਵਿਚ ਨÏਜਵਾਨਾਂ ਦੀ ਭੂਮਿਕਾ ਨੂੰ ਉਘਾੜਿਆ | 11ਵੀਂ ਅਤੇ 12ਵੀਂ ਜਮਾਤ ਦੇ 35 ਵਿਦਿਆਰਥੀਆਂ ਨੇ ਇਸ ਸੈਸ਼ਨ ਵਿਚ ਭਾਗ ਲਿਆ | ਇਸ ਦÏਰਾਨ ਵਿਦਿਆਰਥੀਆਂ ਨੇ ਲਿੰਗਕ ਬਰਾਬਰੀ ਬਾਰੇ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਵੀ ਸ਼ਿਰਕਤ ਕੀਤੀ | ਜੇਤੂਆਂ ਨੂੰ ਅੰਤ ਵਿਚ ਇਨਾਮ ਵੀ ਵੰਡੇ ਗਏ |

ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਸਮਾਗਮ ਸੰਬੰਧੀ ਪ੍ਰਚਾਰ ਸਮਗਰੀ ਜਾਰੀ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਕੇਸਰੀ ਇਨਕਲੇਵ 'ਚ ਨਵੀਂ ਸੀਵਰੇਜ ਲਾਈਨ ਵਿਛਾਉਣ ਦੇ ਕਾਰਜਾਂ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।