28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨਾਮਜ਼ਦ ਦੋਸ਼ੀ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਪੁਲਿਸ ਕਮਿਸ਼ਨ ਦੇ ਦਫ਼ਤਰ ਦਾ ਘਿਰਾਓ <br/>

ਅਜੀਤ ਡੈਸਕ 03-03-2026
ਮਾਮਲਾ ਮਹਿਲਾ ਐਡਵੋਕੇਟ ਦਿਲਜੋਤ ਸ਼ਰਮਾ ਦੀ ਮÏਤ ਦਾ

ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਮਹਿਲਾ ਐਡਵੋਕੇਟ ਅਤੇ ਲਲਕਾਰ ਗਰੁੱਪ ਨਾਲ ਸਬੰਧਿਤ ਦਿਲਜੋਤ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਨਾਲ ਉਥੇ ਸਥਿਤੀ ਤਣਾਅ ਪੂਰਨ ਹੋ ਗਈ | ਇਸ ਮÏਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦਿਲਜੋਤ ਸ਼ਰਮਾ ਦੀ ਮÏਤ ਨੂੰ ਲਗਪਗ 2 ਮਹੀਨੇ ਹੋਣ ਵਾਲੇ ਹਨ ਪਰ, ਪੁਲਿਸ ਵਲੋਂ ਅੱਜ ਤੱਕ ਕਥਿਤ ਖ਼ੁਦਕੁਸ਼ੀ ਨੋਟ ਦੀ ਫੋਰੈਂਸਿਕ ਮਾਹਿਰਾਂ ਤੋਂ ਜਾਂਚ ਨਹੀਂ ਕਰਵਾਈ ਗਈ ਤੇ ਨਾ ਹੀ ਪੋਸਟ ਮਾਰਟਮ ਦੀ ਵਿਸਰਾ ਰਿਪੋਰਟ ਮੰਗਵਾਈ ਗਈ ਹੈ¢ ਪੁਲਿਸ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ | ਦਿਲਜੋਤ ਸ਼ਰਮਾ ਦੀ ਮਾਤਾ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਗਾਇਆ ਜਾਵੇਗਾ | ਸਥਿਤੀ ਤਣਾਅਪੂਰਨ ਹੁੰਦੀ ਵੇਖ ਕੇ ਪੁਲਿਸ ਅਧਿਕਾਰੀ ਹਰਕਤ ਵਿਚ ਆਏ ਅਤੇ ਏ. ਸੀ. ਪੀ. ਸੁਮੀਤ ਸੂਦ ਵਲੋਂ ਧਰਨਾਕਾਰੀ ਨਾਲ ਗੱਲਬਾਤ ਕੀਤੀ | ਸੁਮਿਤ ਸੂਦ ਨੇ ਧਰਨੇ ਵਿਚ ਆ ਕੇ ਐਲਾਨ ਕੀਤਾ ਕਿ 21 ਦਿਨਾਂ 'ਚ ਪੁਲਿਸ ਵਲੋਂ ਚਾਰਜ ਸ਼ੀਟ ਦਾਖਿਲ ਕਰ ਦਿੱਤੀ ਜਾਵੇਗੀ ਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਪੁਲਿਸ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ¢ ਐਕਸ਼ਨ ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਪੁਲਿਸ ਆਪਣੇ ਵਾਅਦੇ 'ਤੇ ਕਾਇਮ ਨਾ ਰਹੀ ਤਾਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਪਰਿਵਾਰ ਵਲੋਂ ਪੱਕਾ ਧਰਨਾ ਲਗਾਇਆ ਜਾਵੇਗਾ | ਇਸ ਮÏਕੇ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਸਵਦਰਸ਼ਨ ਨੱਤ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ, ਆਰ.ਅੱੈਮ.ਪੀ.ਆਈ. ਦੇ ਪ੍ਰੋਫੈਸਰ ਜੈ ਪਾਲ, ਪੱਤਰਕਾਰ ਹਮੀਰ ਸਿੰਘ, ਆਈ.ਡੀ.ਪੀ. ਕਰਨੈਲ ਸਿੰਘ ਜਖੇਪਲ, ਦਿਲਜੋਤ ਦੀ ਮਾਤਾ ਵੀਰਪਾਲ ਕÏਰ ਅਤੇ ਮਾਮਾ ਸ਼ਿਵਜੀ ਰਾਮ, ਪ੍ਰਗਤੀਸ਼ੀਲ ਇਸਤਰੀ ਸਭਾ ਜਸਵੀਰ ਕÏਰ ਨੱਤ,ਇਸਤਰੀ ਜਾਗਿ੍ਤੀ ਮੰਚ ਦੇ ਅਮਨਦੀਪ ਕÏਰ ਦਿਓਲ, ਸੁਖਜੀਤ ਰਾਮਾ ਨੰਦੀ ਤੇ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਪੁਲਿਸ ਭਗਵੰਤ ਮਾਨ ਦੇ ਇਸ਼ਾਰਿਆਂ ਉਪਰ ਪੰਜਾਬ ਨੂੰ ਪੁਲਿਸ ਰਾਜ ਬਣਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਦੋਸ਼ੀਆਂ ਨੂੰ ਬਚਾ ਰਹੀ ਹੈ | ਮÏਜੂਦਾ ਸਮੇਂ ਵਿਚ ਸਿਰਫ਼ ਲੋਕ ਸੰਘਰਸ਼ਾਂ ਰਾਹੀਂ ਇਸ ਪੁਲਿਸ ਤੋਂ ਇਨਸਾਫ਼ ਲਿਆ ਜਾ ਸਕਦਾ ਹੈ | ਉਨ੍ਹਾਂ ਇਨਸਾਫ਼ ਪਸੰਦ ਲੋਕਾਂ ਨੂੰ ਪੁਲਿਸ ਤੇ ਸਰਕਾਰ ਖ਼ਿਲਾਫ਼ ਲੜਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹਰੇਕ ਲੋਕਾਂ ਲਈ ਅਜਿਹੀ ਹੀ ਲੜਾਈ ਲੜੀ ਜਾਵੇਗੀ |

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਫਾਊਾਡੇਸ਼ਨ ਦਾ ਵਫਦ ਪੀ.ਸੀ.ਆਈ ਸਲਾਹਕਾਰ ਕਮੇਟੀ ਦੇ ਰਾਸ਼ਟਰੀ ਮੁੱਖ ਸਲਾਹਕਾਰ ਆਰ.ਪੀ. ਸ਼ਰਮਾ ਨੂੰ ਮਿ... ਅਗਲੀ ਖ਼ਬਰ ਟਰੱਕ ਦੇ ਹਾਦਸਾ ਗ੍ਰਸਤ ਹੋਣ ਉਪਰੰਤ ਡਰਾਈਵਰ ਨੂੰ ਲੁਟੇਰੇ ਲੁੱਟ ਕੇ ਹੋਏ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।