28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਾਬਾ ਵਿਸ਼ਵਕਰਮਾ ਫਾਊਾਡੇਸ਼ਨ ਦਾ ਵਫਦ ਪੀ.ਸੀ.ਆਈ ਸਲਾਹਕਾਰ ਕਮੇਟੀ ਦੇ ਰਾਸ਼ਟਰੀ ਮੁੱਖ ਸਲਾਹਕਾਰ ਆਰ.ਪੀ. ਸ਼ਰਮਾ ਨੂੰ ਮਿਲਿਆ <br/>

ਅਜੀਤ ਡੈਸਕ 03-03-2026
ਲੁਧਿਆਣਾ, 2 ਮਾਰਚ (ਜਤਿੰਦਰ ਭੰਬੀ)-ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਾਡੇਸ਼ਨ ਦਾ ਇਕ ਵਫਦ ਪ੍ਰਧਾਨ ਰਣਜੀਤ ਸਿੰਘ ਮਠਾੜੂ ਦੀ ਸਰਪ੍ਰਸਤੀ ਹੇਠ ਐਮ.ਐੱਸ.ਐਮ.ਆਈ ਪੀ.ਸੀ.ਆਈ ਸਲਾਹਕਾਰ ਕਮੇਟੀ ਰਾਸ਼ਟਰੀ ਮੁੱਖ ਸਲਾਹਕਾਰ .ਆਰ.ਪੀ. ਸ਼ਰਮਾ ਸਾਬਕਾ ਮੈਂਬਰ, ਦਿੱਲੀ ਸਹਿਕਾਰੀ ਵਿਕਾਸ ਬੋਰਡ ਨੂੰ ਮਿਲਿਆ ਅਤੇ ਵਿਚਾਰਾਂ ਕੀਤੀਆਂ | ਇਸ ਸਮੇਂ ਉਨ੍ਹਾਂ ਨਾਲ ਰੇਸ਼ਮ ਸਿੰਘ ਸੱਗੂ ਜਨਰਲ ਸੈਕਟਰੀ, ਅਮਨ ਕਲਸੀ ਪ੍ਰਚਾਰ ਸਕੱਤਰ, ਨਿਪੁੰਨ ਕੁਮਾਰ, ਸਾਹਿਲ ਜੱਸਲ ਆਦਿ ਹਾਜ਼ਰ ਸਨ | ਇਸ ਸਮੇਂ ਸ. ਮਠਾੜੂ ਅਤੇ ਸੱਗੂ ਨੇ ਸ਼ਰਮਾ ਨੂੰ ਉਯੋਗਿਕ ਖੇਤਰ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਸੂਬੇ ਵਿਚ ਆਏ ਹੜ੍ਹਾਂ ਕਾਰਨ ਇੰਡਸਟਰੀ ਨੂੰ ਆਰਥਿਕ ਪੱਖੋਂ ਮਾਰ ਝੱਲਣੀ ਪਈ | ਇਸ ਸਮੇਂ ਉਨ੍ਹਾਂ ਮੰਗ ਕੀਤੀ ਕਿ ਜੀ.ਐੱਸ.ਟੀ ਦੀ ਰਿਫੰਡ ਰਾਸ਼ੀ ਇੰਡਸਟਰੀ ਨੂੰ ਜਲਦੀ ਜਾਰੀ ਕੀਤੀ ਜਾਵੇ ਤਾਂ ਜੋ ਕਾਰੋਬਾਰ ਵਿਚ ਵਾਧਾ ਹੋ ਸਕੇ | ਇਸ ਸਮੇਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਇੰਡਸਟਰੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਅਗਲੇ ਦਿਨਾਂ 'ਚ ਉਨ੍ਹਾਂ ਦੀ ਲੁਧਿਆਣਾ ਫੇਰੀ ਬਾਰੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਨਵੇਂ ਉਦਯੋਗ ਸਥਾਪਿਤ ਕੀਤੇ ਜਾ ਸਕਣ |

ਪਿਛਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਸਕੂਲ ਵਿਖੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੰੂ ਦਿੱਤੀ ਵਿਦਾਇਗੀ ਅਗਲੀ ਖ਼ਬਰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨਾਮਜ਼ਦ ਦੋਸ਼ੀ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਪੁਲਿਸ ਕਮਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।