28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦਾ ਵਟਸਐਪ ਅਕਾਊਾਟ ਹੈਕ

ਅਜੀਤ ਡੈਸਕ 29-03-2026
ਸਾਇਬਰ ਸੈੱਲ ਦੀ ਤੁਰੰਤ ਕਾਰਵਾਈ ਨਾਲ ਮੁੜ ਕੀਤਾ ਬਹਾਲ
ਲੁਧਿਆਣਾ, 28 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾਂ ਦਾ ਵਟਸਐਪ ਅਕਾਊਾਟ ਅੱਜ ਦੁਪਹਿਰ ਸਾਇਬਰ ਠੱਗ ਵਲੋਂ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਠੱਗ ਨੇ ਉਨ੍ਹਾਂ ਦੇ ਵਟਸਐਪ ਰਾਹੀਂ ਉਨ੍ਹਾਂ ਦੇ ਜਾਣ ਪਹਿਚਾਣ ਵਾਲਿਆਂ ਨੰੂ ਸੁਨੇਹੇ ਭੇਜੇ ਕੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ | ਇਸ ਬਾਰੇ ਪਤਾ ਲੱਗਦੇ ਹੀ ਸ਼ਾਮ ਸੁੰਦਰ ਮਲਹੋਤਰਾ ਵਲੋਂ ਤੁਰੰਤ ਸਾਇਬਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ | ਸਾਇਬਰ ਸੈਲ ਨੇ ਫੌਰੀ ਕਾਰਵਾਈ ਕਰਦਿਆਂ ਹੈਕ ਕੀਤਾ ਗਿਆ ਅਕਾਊਾਟ ਠੱਗ ਦੇ ਕਬਜੇ ਤੋਂ ਛੁਡਵਾ ਕੇ ਮੁੜ ਬਹਾਲ ਕਰ ਦਿੱਤਾ | ਸ਼ਾਮ ਸੁੰਦਰ ਮਲਹੋਤਰਾ ਨੇ ਦੱਸਿਆ ਕਿ ਜਿਵੇ ਹੀ ਉਨ੍ਹਾਂ ਨੰੂ ਇਸ ਸਾਇਬਰ ਠੱਗੀ ਬਾਰੇ ਜਾਣਕਾਰੀ ਮਿਲੀ | ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਲੋਕਾਂ ਨੰੂ ਚੇਤਾਵਨੀ ਜਾਰੀ ਕਰ ਦਿੱਤੀ ਕਿ ਉਨ੍ਹਾਂ ਦੇ ਨਾਂਅ 'ਤੇ ਆਉਣ ਵਾਲੇ ਕਿਸੇ ਵੀ ਸੁਨੇਹੇ ਜਾਂ ਪੈਸੇ ਦੀ ਮੰਗ ਤੇ ਭਰੋਸਾ ਨਾ ਕੀਤਾ ਜਾਵੇ |

ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਮੈਟਰਨਿਟੀ ਵਾਰਡ 'ਚੋਂ 3 ਮੋਬਾਈਲ ਚੋਰੀ ਕਰਨ ਵਾਲਾ ਦੋਸ਼ੀ ਕਾਬੂ ਅਗਲੀ ਖ਼ਬਰ ਲਿਟਲ ਇੰਡੀਆ ਹੈਰਿਸ ਪਾਰਕ ਵਿਚ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਨਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।