ਲੁਧਿਆਣਾ, 30 ਮਾਰਚ (ਜਤਿੰਦਰ ਭੰਬੀ)-ਪਰੀਆਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਅਤੇ ਰਾਜ ਨੋਡਲ ਏਜੰਸੀ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਦੇ ਨਿਰਦੇਸ਼ਾਂ ਅਨੁਸਾਰ ਪਰੀਆਵਰਨ ਸਿੱਖਿਆ ਪ੍ਰੋਗਰਾਮ 2025-26 ਅਧੀਨ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਇਕੋ-ਕਲੱਬ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਦੀ ਅਗਵਾਈ ਅਤੇ ਇਕੋ-ਕਲੱਬ ਦੀ ਇੰਚਾਰਜ ਡਾ. ਜਯਾ ਬਤਰਾ ਦੀ ਦੇਖ-ਰੇਖ ਹੇਠ 'ਮਿਸ਼ਨ ਲਾਈਫ' ਦੇ ਅਨੁਕੂਲ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅਧਿਆਪਕ ਸਟਾਫ਼, ਗੈਰ-ਅਧਿਆਪਕ ਸਟਾਫ਼ ਅਤੇ ਵਿਦਿਆਰਥੀਆਂ ਨੇ ਇਹ ਸਹੁੰ ਚੁੱਕੀ ਕਿ ਉਹ ਪਰੀਆਵਰਨ-ਮਿੱਤਰ ਅਭਿਆਸਾਂ ਨੂੰ ਅਪਣਾਉਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਗੇ | ਇਸ ਤੋਂ ਬਾਅਦ ਪਰੀਆਵਰਨ ਸਿੱਖਿਆ ਪ੍ਰੋਗਰਾਮ ਅਧੀਨ ਹੋਈਆਂ ਵੱਖ-ਵੱਖ ਗਤੀਵਿਧੀਆਂ ਦੇ ਜੇਤੂਆਂ ਅਤੇ ਗੈਰ-ਅਧਿਆਪਕ ਸਟਾਫ਼ ਨੂੰ ਜੂਟ ਦੇ ਬੈਗ ਵੰਡੇ ਗਏ | ਇਸ ਦਾ ਮੁੱਖ ਉਦੇਸ਼ ਇਹ ਸੰਦੇਸ਼ ਦੇਣਾ ਸੀ ਕਿ ਅਸੀਂ ਆਪਣੇ ਸਮਾਜ ਵਿਚ ਪੋਲਿਥੀਨ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਈਏ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਕੱਪੜੇ ਅਤੇ ਜੂਟ ਦੇ ਬੈਗਾਂ ਦੀ ਵਰਤੋਂ ਵਧਾਈਏ | ਇਸ ਤੋਂ ਬਾਅਦ ਸਾਰੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ |