12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਗਰਾਮ ਵਿਖੇ ਮਹਾਨ ਗੁਰਮਤਿ ਸਮਾਗਮ 12 ਤੋਂ 16 ਅਪ੍ਰੈਲ 2026 ਤੱਕ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਗੁ: ਸਾਹਿਬ ਦੇ ਪ੍ਰਧਾਨ ਜਤਿੰਦਰ ਸਿੰਘ ਗਿਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਅੱਜ 12 ਅਪ੍ਰੈਲ 2026, ਦਿਨ ਐਤਵਾਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਪ੍ਰਭਾਤ ਫੇਰੀ ਸਵੇਰੇ 6.30 ਵਜੇ ਆਰੰਭ ਹੋ ਕੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦੀ ਹੋਈ ਸਵੇਰੇ 9.00 ਵਜੇ ਦੇ ਕਰੀਬ ਵਾਪਸ ਗੁ: ਸਾਹਿਬ ਵਿਖੇ ਪਹੁੰਚੇਗੀ | ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਦਿਨ ਮੰਗਲਵਾਰ ਨੂੰ ਦੀਵਾਨ ਸਜਾਏ ਜਾਣਗੇ, ਜਿਸ ਵਿਚ ਇਸਤਰੀ ਸਤਿਸੰਗ ਸਭਾ, ਗੁਰਦੁਆਰਾ ਮਾਡਲ ਗਰਾਮ ਦਾ ਜੱਥਾ ਸਵੇਰੇ 10.30 ਤੋਂ 11.45 ਵਜੇ ਤੱਕ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜੇਗਾ | ਵੱਖ-ਵੱਖ ਪਰਿਵਾਰਾਂ ਵਲੋਂ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸਮਾਪਤੀ ਸਵੇਰੇ 11.45 ਤੋਂ 12.15 ਤੱਕ, ਉਪਰੰਤ ਭਾਈ ਬੁਲੰਦ ਪ੍ਰੀਤ ਸਿੰਘ ਦਾ ਜੱਥਾ ਸਵੇਰੇ 12.15 ਤੋਂ 1.15 ਵਜੇ ਤੱਕ ਇਲਾਹੀ ਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰੇਗਾ | ਜਥੇਦਾਰ ਅਮਰੀਕ ਸਿੰਘ ਕਾਰ ਸੇਵਾ ਅੰਮਿ੍ਤ ਸੰਚਾਰ ਵਾਲਿਆਂ ਦੇ ਸਹਿਯੋਗ ਨਾਲ ਅੰਮਿ੍ਤ ਸੰਚਾਰ ਦੁਪਹਿਰ 1.00 ਵਜੇ ਹੋਵੇਗਾ, ਜਿਸ ਵਿਚ ਅੰਮਿ੍ਤ ਦੀ ਦਾਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਨੂੰ ਕਕਾਰ ਨਿਸ਼ਕਾਮ ਭੇਟ ਕੀਤੇ ਜਾਣਗੇ | ਸ਼ਾਮ ਦੇ ਦੀਵਾਨਾਂ 'ਚ ਗਿਆਨੀ ਜਸਵੰਤ ਸਿੰਘ ਪਰਵਾਨਾ ਰਾਤ 8.15 ਤੋਂ 9.30 ਵਜੇ ਤੱਕ ਗੁਰਮਤਿ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸ. ਗਿਲਹੋਤਰਾ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ 'ਚ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲਾ ਕਰਨਾ | ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ |


ਪਿਛਲੀ ਖ਼ਬਰ ਲਾਡੋਵਾਲ ਵਿਖੇ ਮਾਂ ਭਗਵਤੀ ਦਾ ਸਾਲਾਨਾ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।