12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲਾਡੋਵਾਲ ਵਿਖੇ ਮਾਂ ਭਗਵਤੀ ਦਾ ਸਾਲਾਨਾ ਜਾਗਰਣ ਕਰਵਾਇਆ <br/>

ਅਜੀਤ ਡੈਸਕ 12-04-2026
ਲਾਡੋਵਾਲ, 11 ਅਪ੍ਰੈਲ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੀ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਮੇਨ ਬਾਜ਼ਾਰ ਲਾਡੋਵਾਲ ਵਿਖੇ ਮਾਂ ਭਗਵਤੀ ਦਾ ਸਾਲਾਨਾ ਜਾਗਰਣ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਅਸ਼ੋਕ ਕੁਮਾਰ ਗਾਦੜਾ, ਅਜੀਤ ਪਾਲ ਸ਼ੰਟੀ ਗਾਦੜਾ ਅਤੇ ਪਿ੍ੰਸ ਗਾਦੜਾ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੌਕੇ ਮਾਂ ਦੀ ਪਵਿੱਤਰ ਜੋਤ ਸੁਸਾਇਟੀ ਦੇ ਪ੍ਰਧਾਨ ਮਨਿਕ ਗਾਦੜਾ, ਮੀਤ ਪ੍ਰਧਾਨ ਬੱਗਾ ਰਾਮ ਗਾਦੜਾ, ਕੈਸ਼ੀਅਰ ਅਕਸ਼ੇ ਗਾਦੜਾ ਅਤੇ ਮੋਹਿਤ ਗਾਦੜਾ ਵਲੋਂ ਸਤਿਕਾਰ ਸਹਿਤ ਪ੍ਰਚੰਡ ਕੀਤੀ ਗਈ | ਇਸ ਮੌਕੇ ਮਾਂ ਦੇ ਦਰਬਾਰ 'ਤੇ ਝੰਡੇ ਦੀ ਰਸਮ ਪਿੰਡ ਲਾਡੋਵਾਲ ਦੇ ਸਾਬਕਾ ਸਰਪੰਚ ਅਤੇ ਬਲਾਕ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਵਲੋਂ ਬੜੇ ਪ੍ਰੇਮ ਨਾਲ ਅਦਾ ਕੀਤੀ | ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ, ਸੋਨੂ ਠਾਕੁਰ, ਯਸ਼ ਕਨੌਜੀਆ ਆਦਿ ਵਲੋਂ ਮਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਹਾਜ਼ਰੀ ਭਰਨ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਰਮ ਸਾਡੇ ਸਤਿਕਾਰਯੋਗ ਹਨ, ਸੋ ਸਾਨੂੰ ਇਨ੍ਹਾਂ ਧਾਰਮਿਕ ਸਮਾਗਮਾਂ ਨੂੰ ਬਗੈਰ ਕਿਸੇ ਲੋਭ ਲਾਲਚ ਅਤੇ ਬਿਨਾਂ ਕਿਸੇ ਸਵਾਰਥ ਦੇ ਮਨਾਉਣੇ ਚਾਹੀਦੇ ਹਨ, ਕਿਉਂਕਿ ਧਾਰਮਿਕ ਸਮਾਗਮ ਸਾਡੇ ਪੁਰਖਿਆਂ ਦੀਆਂ ਯਾਦਾਂ ਨੂੰ ਤਰੋ ਤਾਜ਼ਾ ਕਰਦੇ ਹਨ, ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ | ਇਸ ਮੌਕੇ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਰਾ ਕਰਦੇ ਹੋਏ ਮਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਜਾਗਰਣ 'ਚ ਪਹੁੰਚੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਮਾਂ ਦੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ, ਜਦਕਿ ਇਸ ਮੌਕੇ ਲਾਡੋਵਾਲ ਮਾਰਕੀਟ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਪੰਜਾਬੀ ਗਾਇਕ ਰੋਸ਼ਨ ਪਿ੍ੰਸ, ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਵਿਰਕ, ਸਰਪੰਚ ਬੀਰ ਚੰਦ ਕਲਿਆਣ, ਪੰਚ ਬਲਵੀਰ ਕੁਮਾਰ ਬਿੱਲਾ, ਪੰਚ ਸੰਦੀਪ ਕੁਮਾਰ, ਪੰਚ ਯਮਲਾ ਮਹਿਰਾ, ਪ੍ਰਧਾਨ ਅਮਰਜੀਤ ਸਿੰਘ ਲਾਡੋਵਾਲ, ਸੀਪਾ ਮਹਿਰਾ, ਚੇਤਨ ਗਾਦੜਾ, ਜਗਦੀਸ਼, ਪੁਨੀਤ ਦੀਪਾ ਸੁਨਿਆਰਾ ਅਤੇ ਗੁਲਸ਼ਨ ਲਾਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ 2 ਦੇ ਚੇਅਰਮੈਨ ਮਾਹਲਾ ਅਤੇ ਵਾਈਸ ਚੇਅਰਮੈਨ ਰਣਜੀਤ ਕੌਰ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।