17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਾਜਪਾ ਵਲੋਂ ਚੋਣਾਂ ਤੋਂ ਪਹਿਲਾਂ ਸੰਗਠਨ ਮਜ਼ਬੂਤ ਕਰਨ ਲਈ ਸਿਖਲਾਈ ਕੈਂਪ ਸ਼ੁਰੂ <br/>

ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਵਲੋਂ ਪੰਡਿਤ ਦੀਨਦਿਆਲ ਉਪਾਧਿਆਇ ਸਿਖਲਾਈ ਮਹਾਂ ਅਭਿਆਨ 2026 ਤਹਿਤ ਮਹਾਂਨਗਰ ਦੇ ਪੂਰਬੀ ਹਲਕੇ ਵਿਚ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਵਿਸ਼ਵਨਾਥ ਧਰਮਸ਼ਾਲਾ, ਜਮਾਲਪੁਰ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਵਰਕਰਾਂ ਨੰੂ ਪਾਰਟੀ ਦੀ ਵਿਚਾਰਧਾਰਾ, ਬੂਥ ਪ੍ਰਬੰਧਨ, ਕੇਂਦਰ ਸਰਕਾਰੀ ਦੀਆਂ ਯੋਜਨਾਵਾਂ ਅਤੇ ਡਿਜੀਟਲ ਟੂਲਸ ਬਾਰੇ ਸਿਖਲਾਈ ਦਿੱਤੀ ਗਈ | ਸੂਬਾ ਸਿਖਲਾਈ ਮੁਖੀ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਰਕਰਾਂ ਨੰੂ ਵਿਚਾਰਧਾਰਕ ਤੌਰ 'ਤੇ ਮਜ਼ਬੂਤ ਕਰਕੇ ਸੰਗਠਨ ਨੰੂ ਬੂਥ ਪੱਧਰ ਤੱਕ ਫੈਲਾਉਣਾ ਹੈ ਤਾਂ ਜੋ ਆਉਣ ਵਾਲੀਆਂ 2027 ਵਿਧਾਨਸਭਾ ਚੋਣਾਂ ਲਈ ਮਜ਼ਬੂਤ ਬੁਨਿਆਦ ਤਿਆਰ ਕੀਤੀ ਜਾ ਸਕੇ | ਇਸ ਮੌਕੇ ਨਰਿੰਦਰ ਸਿੰਘ ਮੱਲ੍ਹੀ, ਡਾ. ਸਤੀਸ਼ ਕੁਮਾਰ, ਮਹੇਸ਼ ਸ਼ਰਮਾ, ਜਤਿੰਦਰ ਗੋਰੀਅਨ, ਅੰਕੁਰ ਵਰਮਾ, ਅਮਿਤ ਰਾਏ, ਪ੍ਰਮੋਦ ਕੁਮਾਰ, ਸਤਨਾਮ ਵਰਮਾ, ਮਨਮੀਤ ਸਿੰਘ, ਵਿਨੋਰ ਰਾਣਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰ ਅਤੇ ਮੈਨੇਜਮੈਂਟ ਟਰਾਂਸਪੋਰਟ ਵਿਭਾਗ ਨੂੰ ਚਲਾਉਣ 'ਚ ਅਸਫ਼ਲ-ਪ੍ਰਧਾਨ ਸੋਨੀ <br/> ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।