16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਰਕਾਰ ਅਤੇ ਮੈਨੇਜਮੈਂਟ ਟਰਾਂਸਪੋਰਟ ਵਿਭਾਗ ਨੂੰ ਚਲਾਉਣ 'ਚ ਅਸਫ਼ਲ-ਪ੍ਰਧਾਨ ਸੋਨੀ <br/>

ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਜਤਿੰਦਰ ਭੰਬੀ)-ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ 25/11 ਲੁਧਿਆਣਾ ਡਿਪੂ ਦੀ ਮੀਟਿੰਗ ਪ੍ਰਧਾਨ ਜਤਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਬੱਸ ਸਟੈਂਡ ਦੇ ਹਾਲ ਵਿਚ ਹੋਈ | ਮੀਟਿੰਗ ਵਿਚ ਸਮੁੱਚੇ ਵਰਕਰਾਂ ਨੂੰ ਡਿਊਟੀਆਂ ਦੌਰਾਨ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਚਰਚਾ ਕੀਤੀ ਗਈ, ਜਿਸ ਤੇ ਸਮੁੱਚੇ ਵਰਕਰਾਂ ਵਲੋਂ ਰੋਸ ਜਤਾਇਆ ਗਿਆ ਕਿ ਲਗਾਤਾਰ ਸਪੇਅਰ ਪਾਰਟ, ਟਾਇਰਾਂ ਦੀ ਘਾਟ ਚੱਲ ਰਹੀ ਹੈ, ਨਵੀਆਂ ਬੱਸਾ ਨਿੱਕੇ ਨਿੱਕੇ ਕੰਮਾਂ ਤੋਂ ਡਿਪੂਆਂ ਦਾ ਸ਼ਿੰਗਾਰ ਬਣ ਕੇ ਖੜ੍ਹੀਆਂ ਹਨ ਅਤੇ ਟਿਕਟ ਮਸ਼ੀਨਾਂ ਵੀ ਪੁਰਾਣੀਆਂ ਹੋਣ ਕਾਰਨ ਅਕਸਰ ਹੀ ਖਰਾਬ ਰਹਿੰਦੀਆਂ ਹਨ, ਜਿਸ ਕਾਰਨ ਵੱਖ-ਵੱਖ ਰੂਟ ਮਿਸ ਹੋ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀਆਂ ਸਫ਼ਰ ਸਹੂਲਤਾਂ ਬੰਦ ਹੋ ਰਹੀਆਂ ਹਨ, ਸਰਕਾਰ ਨੇ ਸੱਤਾ ਵਿਚ ਆਉਣ ਸਮੇਂ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇਗੀ, ਵਿਭਾਗਾਂ ਵਿਚ ਨਵੀਆਂ ਬੱਸਾਂ ਪਾਈਆਂ ਜਾਣਗੀਆਂ, ਪ੍ਰੰਤੂ ਸਾਰੇ ਵਾਅਦੇ ਝੂਠੇ ਨਿਕਲ,ੇ ਕਿਉਂਕਿ ਮੌਜੂਦਾ ਸਰਕਾਰ ਸਮੇਂ ਪੰਜਾਬ ਰੋਡਵੇਜ਼ ਪਨਬਸ ਲੁਧਿਆਣਾ ਡਿਪੂ ਦੀਆਂ ਲੱਗਭਗ ਤਿੰਨ ਦਰਜਨ ਬੱਸਾਂ ਖਸਤਾ ਹੋ ਗਈਆਂ ਹਨ, ਜਦਿ ਕਿ ਸਰਕਾਰ ਨੇ ਇੱਕ ਵੀ ਬੱਸ ਨਵੀਂ ਨਹੀਂ ਪਾਈ, ਜਿਸ ਦਾ ਪੂਰਾ ਲਾਭ ਪ੍ਰਾਈਵੇਟ ਉਪਰੇਟਰਾਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਹੁਣ ਲਾਸਟ ਸਾਲ ਵਿਚ ਵੀ ਪ੍ਰਾਈਵੇਟ ਕਿਲੋਮੀਟਰ ਬੱਸਾਂ ਪਾਉਣ ਲਈ ਪੱਬਾ ਭਾਰ ਹੈ, ਜਿਸ ਨਾਲ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਅਤੇ ਕੁਰੱਪਸ਼ਨ ਨੂੰ ਜਨਮ ਦਿੱਤਾ ਜਾ ਰਿਹਾ ਹੈ | ਜਦੋਂ ਮੁਲਾਜ਼ਮਾਂ ਹੱਕਾਂ ਲਈ ਸੰਘਰਸ਼ ਲੜਦੇ ਹਨ ਤਾਂ ਮੁਲਾਜ਼ਮਾਂ ਤੇ ਨਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕੀਤਾ ਗਿਆ, ਜਿਸ ਤੋਂ ਲੱਗਦਾ ਹੈ ਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇ ਰਹੀ ਹੈ ਅਤੇ ਨੌਜਵਾਨਾਂ ਨਾਲ ਸ਼ੋਸ਼ਣ ਕਰ ਰਹੀ ਹੈ, ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰੇਗੀ | ਜਥੇਬੰਦੀ ਆਗੂਆਂ ਨੇ ਸਮੁੱਚੇ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ | ਜਥੇਬੰਦੀ ਆਗੂਆਂ ਨੇ ਵਰਕਰਾਂ ਨੂੰ ਸੰਘਰਸ਼ਾਂ ਲਈ ਲਾਮਬੰਦ ਕਰਦਿਆਂ ਕਿਹਾ ਕਿ ਮੈਨਜਮੈਂਟ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ ਨਹੀ ਤਾ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |

ਪਿਛਲੀ ਖ਼ਬਰ ਸ਼ਾਸਤਰੀ ਬੈਡਮਿੰਟਨ ਹਾਲ ਵਿਚ ਲਗਾਏ ਗਏ ਨਵੇਂ ਸਿੰਥੈਟਿਕ ਮੈਟ <br/> ਅਗਲੀ ਖ਼ਬਰ ਭਾਜਪਾ ਵਲੋਂ ਚੋਣਾਂ ਤੋਂ ਪਹਿਲਾਂ ਸੰਗਠਨ ਮਜ਼ਬੂਤ ਕਰਨ ਲਈ ਸਿਖਲਾਈ ਕੈਂਪ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।