16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਚੋਣ ਟਰਾਇਲ ਵਿਚ ਕੁੱਲ 440 ਖਿਡਾਰੀਆਂ ਨੇ ਲਿਆ ਭਾਗ <br/>

ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਜਸਵਿੰਦਰ ਸਿੰਘ)-ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਜੂਨੀਅਰ ਪੁਰਸ਼ ਵਰਗ ਵਿਚ ਕੁੱਲ 330 ਖਿਡਾਰੀ ਅਤੇ ਅੰਡਰ-21 ਮਹਿਲਾ ਵਰਗ ਵਿਚ 110 ਖਿਡਾਰੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ | ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਬਹੁਤ ਹੀ ਮਿਆਰੀ ਢੰਗ ਨਾਲ ਕੀਤੀ ਗਈ, ਜਿਸ ਦੇ ਤਹਿਤ ਜੂਨੀਅਰ ਪੁਰਸ਼ ਵਰਗ ਵਿਚੋਂ 56 ਖਿਡਾਰੀ ਅਤੇ ਮਹਿਲਾ ਵਰਗ ਵਿਚੋਂ 50 ਖਿਡਾਰੀ ਲੀਗ ਲਈ ਚੁਣੇ ਗਏ ਹਨ | ਇਸ ਮੌਕੇ 'ਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਮੁਖਵਿੰਦਰ ਸਿੰਘ ਭੁੱਲਰ, ਪਿੰਕਾ ਜਰਗ ਅਤੇ ਗੁਰਕਿਰਪਾਲ ਸਿੰਘ ਪੀ.ਪੀ.ਐਸ., ਜੈਪਾਲ ਸਿੰਘ ਕੋਚ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ | ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੀਗ ਦੇ ਮੈਚ ਨਿਰਧਾਰਿਤ ਸਮਾਂ-ਸੂਚੀ ਅਨੁਸਾਰ ਕਰਵਾਏ ਜਾਣਗੇ ਅਤੇ ਇਹ ਲੀਗ ਪੰਜਾਬ ਵਿਚ ਬਾਸਕਟਬਾਲ ਦੇ ਖੇਡ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਉਨ੍ਹਾਂ ਅੰਤ ਵਿਚ ਸਾਰੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਇਹ ਲੀਗ ਨੌਜਵਾਨ ਖਿਡਾਰੀਆਂ ਲਈ ਇਕ ਵਧੀਆ ਮੰਚ ਸਾਬਤ ਹੋਵੇਗੀ |


ਪਿਛਲੀ ਖ਼ਬਰ ਭਗਵੰਤ ਮਾਨ ਦੀ ਤਾਨਾਸ਼ਾਹ ਹਕੂਮਤ ਵਲੋਂ ਚੈਨਲ 'ਤੇ ਪਾਬੰਦੀ ਦੀ ਸਖ਼ਤ ਨਿਖੇਧੀ-ਦਸਮੇਸ਼ ਯੂਨੀਅਨ <br/> ਅਗਲੀ ਖ਼ਬਰ ਨੌਜਵਾਨ ਵਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਪਤਨੀ ਸਮੇਤ ਚਾਰ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।