16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਗਵੰਤ ਮਾਨ ਦੀ ਤਾਨਾਸ਼ਾਹ ਹਕੂਮਤ ਵਲੋਂ ਚੈਨਲ 'ਤੇ ਪਾਬੰਦੀ ਦੀ ਸਖ਼ਤ ਨਿਖੇਧੀ-ਦਸਮੇਸ਼ ਯੂਨੀਅਨ <br/>

ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਵਲੋਂ ਸਾਂਝੇ ਪੈੱ੍ਰਸ ਬਿਆਨ ਰਾਹੀਂ ਭਗਵੰਤ ਮਾਨ ਦੀ ਤਾਨਾਸ਼ਾਹ ਪੰਜਾਬ ਸਰਕਾਰ ਵਲੋਂ 14 ਲੱਖ ਲੋਕਾਂ ਨਾਲ ਜੁੜੇ ਹਰਮਨ ਪਿਆਰੇ ਅਤੇ ਲੋਕ ਪੱਖੀ ਆਰ.ਐਮ.ਬੀ. ਚੈਨਲ ਦੀ ਹੱਕ, ਸੱਚ, ਇਨਸਾਫ਼ ਦੀ ਆਵਾਜ਼ ਦਾ ਗਲਾ ਘੁੱਟਣ ਲਈ ਪਾਬੰਦੀਆਂ ਜੜਨ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਫੌਰੀ ਰੱਦ ਕਰਕੇ, ਪੰਜਾਬ ਵਿਚ ਲਿਖਣ-ਬੋਲਣ-ਸੰਘਰਸ਼ ਕਰਨ ਦੇ ਸੰਵਿਧਾਨਕ ਤੇ ਜਮਹੂਰੀ ਹੱਕਾਂ ਨਾਂ ਦੀ ਚੀਜ਼ ਨੂੰ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ | ਵਰਨਣਯੋਗ ਹੈ ਕਿ ਦਸੰਬਰ 25 'ਚ ਪੰਜਾਬ ਦੇ 10 ਲੋਕ ਪੱਖੀ ਪੱਤਰਕਾਰਾਂ 'ਤੇ ਭਗਵੰਤ ਮਾਨ ਸਰਕਾਰ ਨੇ ਕਥਿਤ ਝੂਠੇ ਪਰਚੇ ਦਰਜ ਕੀਤੇ ਸਨ, ਜਿਨ੍ਹਾਂ ਦੇ ਖ਼ਿਲਾਫ਼ ਜਨਵਰੀ 26 ਦੇ ਪਹਿਲੇ ਹਫ਼ਤੇ ਪੱਤਰਕਾਰ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਬਠਿੰਡੇ ਹਜ਼ਾਰਾਂ ਦੀ ਗਿਣਤੀ 'ਚ ਠਾਠਾਂ ਮਾਰਦਾ ਰੋਸ ਮਾਰਚ ਕੀਤਾ ਸੀ | ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਰ.ਐਮ.ਬੀ. ਦੇ ਦੋ ਪੱਤਰਕਾਰਾਂ ਖ਼ਿਲਾਫ਼ ਕਥਿਤ ਝੂਠੀ ਐਫ.ਆਈ.ਆਰ. 'ਤੇ ਰੋਕ ਲਗਾ ਦਿੱਤੀ ਸੀ | ਆਗੂਆਂ ਨੇ ਬਕਾਇਦਾ ਐਲਾਨ ਕੀਤਾ ਕਿ ਜੇਕਰ ਆਰ.ਐਮ.ਬੀ. ਤੋਂ ਪਾਬੰਦੀ ਫੌਰੀ ਨਾ ਹਟਾਈ ਤਾਂ ਪੰਜਾਬ ਭਰ ਦੀਆਂ ਸਮੂਹ ਪੱਤਰਕਾਰ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਤਾਨਾਸ਼ਾਹ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਤੇ ਤਿੱਖੇ ਸੰਘਰਸ਼ ਦਾ ਬਿਗਲ ਬਜਾ ਦੇਣਗੀਆਂ, ਜਿਸ ਦੇ ਸਿੱਟਿਆਂ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਮੁੱਖ ਮੰਤਰੀ ਭਗਵੰਤ ਮਾਨ ਸਿਰ ਹੋਵੇ ਹੋਵੇਗੀ |

ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਚੋਣ ਟਰਾਇਲ ਵਿਚ ਕੁੱਲ 440 ਖਿਡਾਰੀਆਂ ਨੇ ਲਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।