18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ਼ਿਵਪੁਰੀ ਬੁੱਢਾ ਨਾਲਾ ਪੁਲੀ ਕੋਲ ਨਿਗਮ ਦੀ ਵੱਡੀ ਕਾਰਵਾਈ <br/>

ਅਜੀਤ ਡੈਸਕ 17-04-2026
ਲੁਧਿਆਣਾ, 16 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਤਹਿਬਾਜ਼ਾਰੀ, ਸਿਹਤ ਅਤੇੇ ਬਿਲਡਿੰਗ ਬ੍ਰਾਂਚ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਨਿਊ ਸ਼ਿਵਪੁਰੀ ਬੁੱਢਾ ਨਾਲਾ ਪੁਲੀ ਕੋਲ ਸੜਕ ਤੇ ਲੱਗ ਰਹੀ ਨਾਜਾਇਜ਼ ਮੱਛੀ ਮੰਡੀ ਖਿਲਾਫ ਵੱਡਾ ਐਕਸ਼ਨ ਲਿਆ ਗਿਆ | ਇਸ ਦੌਰਾਨ ਦੁਕਾਨਾਂ ਦੇ ਬਾਹਰ ਹੋਏ ਨਾਜਾਇਜ਼ ਕਬਜ਼ਿਆਂ ਨੰੂ ਵੀ ਹਟਾਇਆ ਗਿਆ | ਇਹ ਕਾਰਵਾਈ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰੀਆਂ ਵਿਪਨ ਮਲਹੋਤਰਾ, ਸੁਰਿੰਦਰ ਡੋਗਰਾ ਅਤੇ ਅਤੇ ਗੁਰਮੀਤ ਸਿੰਘ ਮਕੱੜ ਦੀ ਅਗਵਾਈ ਹੇਠ ਕੀਤੀ ਗਈ | ਨਿਗਮ ਦੀ ਟੀਮ ਵਲੋਂ ਸੜਕ 'ਤੇ ਲੱਗੀ ਮੱਛੀ ਮੰਡੀ ਦਾ ਸਮਾਨ ਵੀ ਜ਼ਬਤ ਕਰ ਲਿਆ ਗਿਆ | ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ |

ਪਿਛਲੀ ਖ਼ਬਰ ਨਾਜ਼ੀਆ ਪ੍ਰਵੀਨ ਨੂੰ ਇਨਸਾਫ਼ ਦਿਵਾਉਣ ਲਈ ਐਮ.ਪੀ.ਏ. ਨੇ ਡੀ.ਸੀ ਦਫ਼ਤਰ ਦਾ ਘਿਰਾਓ ਕਰ ਕੇ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਆਰਜੀ ਹਸਪਤਾਲਜ਼ ਲੁਧਿਆਣਾ ਨੇ ਸਟੈਗਹਾਰਨ ਕਿਡਨੀ ਪੱਥਰੀ ਨੂੰ ਲੇਜ਼ਰ ਤਕਨੀਕ ਨਾਲ ਆਸਾਨੀ ਨਾਲ ਕਢਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।