17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਗੈਂਗਸਟਰਾਂ ਵਲੋਂ ਕਾਰੋਬਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਕੀਤਾ ਕੇਸ ਦਰਜ <br/>

ਅਜੀਤ ਡੈਸਕ 30-04-2026
ਲੁਧਿਆਣਾ, 29 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਮੋਬਾਇਲਾਂ ਦੇ ਵੱਡੇ ਕਾਰੋਬਾਰੀ ਪਾਸੋਂ ਗੈਂਗਸਟਰਾਂ ਵਲੋਂ ਫਿਰੋਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਵਲੋਂ ਕੇਸ ਦਰਜ ਕੀਤਾ ਹੈ | ਕਾਰੋਬਾਰੀ ਵਲੋਂ ਅੱਜ ਸਵੇਰੇ ਹੀ ਸੋਸ਼ਲ ਮੀਡੀਆ ਤੇ ਰੋ ਕੇ ਆਪਣੀ ਵਿਥਿਆ ਸੁਣਾਈ ਸੀ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਬਾਅਦ ਦੁਪਹਿਰ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ | ਲੁਧਿਆਣਾ ਸ਼ਹਿਰ ਦੇ ਮੋਬਾਇਲਾਂ ਦੇ ਵੱਡੇ ਕਾਰੋਬਾਰੀ ਸੁਨੀਲ ਧੀਰ ਅਤੇ ਕੈਮੀ ਧੀਰ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵਲੋਂ ਹਰ ਮਹੀਨੇ ਇੱਕ ਲੱਖ ਰੁਪਏ ਫਿਰੋਤੀ ਅਤੇ ਹੋਰ ਰਕਮ ਦੇਣ ਬਾਰੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਬੀਤੇ ਦਿਨ ਧੀਰ ਭਰਾਵਾਂ ਦੀ ਭੈਣ ਦੇ ਫੋਨ ਤੇ ਵੀ ਇੱਕ ਅਜਿਹਾ ਫੋਨ ਆਇਆ ਜਿਸ ਕਾਰੋਬਾਰੀ ਵੱਲੋਂ ਉਨ੍ਹਾਂ ਨੂੰ ਮੁੜ ਤੋਂ ਧਮਕੀਆਂ ਦਿੱਤੀਆਂ ਗਈਆਂ ਅਤੇ ਪਰਿਵਾਰਿਕ ਮੈਂਬਰਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਗਈਆਂ ਦੁਖੀ ਹੋਏ ਸੁਨੀਲ ਧੀਰ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਲਾਈਵ ਹੋ ਕੇ ਆਪਣੀ ਵਿਥਿਆ ਸੁਣਾਈ, ਜਿਸ ਵਿਚ ਉਹ ਗੈਂਗਸਟਰਾਂ ਨੂੰ ਰੋ ਰੋ ਕੇ ਉਸਨੂੰ ਗੋਲੀ ਮਾਰਨ ਬਾਰੇ ਕਹਿ ਰਿਹਾ ਹੈ ਪਰ ਉਸਦੇ ਪਰਿਵਾਰ ਨੂੰ ਕੁਝ ਨੁਕਸਾਨ ਨਾ ਪਹੁੰਚਾਉਣ ਦੀ ਵੀ ਬੇਨਤੀ ਕਰ ਰਿਹਾ ਹੈ | ਧੀਰ ਦਾ ਕਹਿਣਾ ਸੀ ਕਿ ਗੈਂਗਸਟਰਾਂ ਵਲੋਂ ਉਸ ਦੀ ਪਤਨੀ ਅਤੇ ਭੈਣ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ | ਧੀਰ ਭਰਾਵਾਂ ਦੇ ਦੁਗਰੀ ਅਤੇ ਘੁਮਾਰ ਮੰਡੀ ਵਿਚ ਮੋਬਾਇਲਾਂ ਦੇ ਸ਼ੋਰੂਮ ਹਨ | ਧੀਰ ਵਲੋਂ ਸੋਸ਼ਲ ਮੀਡੀਆ ਤੇ ਲਾਈਵ ਹੋਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ | ਏਸੀਪੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਧੀਰ ਭਰਾਵਾਂ ਦੇ ਮੋਬਾਇਲਾਂ ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ | ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਵੀ ਆਪਣੇ ਪੇਜ ਤੇ ਸੁਨੀਲ ਧੀਰ ਵਲੋਂ ਕੀਤੀ ਉਸ ਨੂੰ ਆਪਣੇ ਖਾਤੇ ਤੇ ਸਾਂਝਾ ਕਰਕੇ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ |

ਪਿਛਲੀ ਖ਼ਬਰ ਸੀਸੂ ਵਲੋਂ ਐਕਸਲ ਪਲਸ ਏ.ਆਈ. 'ਤੇ ਟ੍ਰੇਨਿੰਗ ਸੈਸ਼ਨ ਅਗਲੀ ਖ਼ਬਰ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ 'ਤੇ ਪੱਤਰਕਾਰ ਵਾਰਤਾ ਦੌਰਾਨ ਕਾਂਗਰਸ ਨੇ ਲਗਾਏ ਗੰਭੀਰ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।