17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸੀਸੂ ਵਲੋਂ ਐਕਸਲ ਪਲਸ ਏ.ਆਈ. 'ਤੇ ਟ੍ਰੇਨਿੰਗ ਸੈਸ਼ਨ

ਅਜੀਤ ਡੈਸਕ 30-04-2026

ਲੁਧਿਆਣਾ, 29 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ (ਸੀਸੂ) ਵਲੋ ਫੋਕਲ ਪੁਆਇੰਟ ਸਥਿਤ ਸੀਸੂ ਕੰਪਲੈਕਸ ਵਿਚ ਐਕਸਲ ਪਲਸ ਏਆਈ ਫਾਰ ਇੰਡਸਟਰੀਅਲਿਸਟਸ ਵਿਸ਼ੇ 'ਤੇ ਇਕ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ | ਇਸ ਵਿਚ ਉਦਯੋਗਪਤੀਆਂ, ਫੈਕਟਰੀ ਮਾਲਕਾਂ ਅਤੇ ਪ੍ਰੋਫੈਸ਼ਨਲਜ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੈਸ਼ਨ ਦੌਰਾਨ ਡਿਜਿਟਲ ਮਾਰਕਟਿੰਗ ਸਟ੍ਰੈਟੇਜਿਸਟ ਅਤੇ ਏਆਈ ਐਕਸਪਰਟ ਤਰਨੀਤ ਸਿੰਘ ਚਾਵਲਾ ਨੇ 25 ਤੋਂ ਵੱਧ ਐਕਸਲ ਫਾਰਮੂਲਿਆਂ, ਆਟੋਮੇਸ਼ਨ ਅਤੇ ਕੋਪੀਲੋਟ ਵਰਗੇ ਏਆਈ ਟੂਲਜ ਦੀ ਵਰਤੋਂ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਅਜਿਹੇ ਉਪਰਾਲੇ ਮੈਂਬਰਾਂ ਨੰੂ ਨਵੀ ਟੈਕਨੋਲੋਜੀ ਨਾਲ ਅਪਡੇਟ ਰੱਖਣ ਲਈ ਲਾਭਦਾਇਕ ਹਨ | ਸੈਸ਼ਨ ਦੇ ਅੰਤ 'ਤੇ ਹਾਜਰੀਨ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਹੋਰ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ |

ਪਿਛਲੀ ਖ਼ਬਰ 'ਰੰਗਲਾ ਪੰਜਾਬ' ਦੀ ਥਾਂ 'ਆਪ' ਸਰਕਾਰ ਨੇ ਬਣਾਇਆ 'ਕੰਗਲਾ ਪੰਜਾਬ'-ਦੀਵਾਨ <br/> ਅਗਲੀ ਖ਼ਬਰ ਗੈਂਗਸਟਰਾਂ ਵਲੋਂ ਕਾਰੋਬਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਕੀਤਾ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।