ਲੁਧਿਆਣਾ, 29 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਕ ਹੰਗਾਮੀ ਮੀਟਿੰਗ ਬੀਬੀ ਗੁਰਪ੍ਰੀਤ ਕੌਰ ਸਿਵੀਆ ਦੇ ਗ੍ਰਹਿ ਨੇੜੇ ਡਿਵੀਜ਼ਨ ਨੰਬਰ 3 ਹਲਕਾ ਸੈਂਟਰਲ ਵਿਚ ਕਰਵਾਈ ਗਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ, ਜਥੇਦਾਰ ਰਸ਼ਪਾਲ ਸਿੰਘ ਫੌਜੀ, ਧਰਮ ਸਿੰਘ ਬਾਜਵਾ, ਜਸਦੀਪ ਸਿੰਘ ਕਾਉਂਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਹੋਏ | ਮੀਟਿੰਗ ਦੌਰਾਨ 10 ਮਈ ਨੂੰ ਗਿੱਲ ਰੋਡ ਦਾਣਾ ਮੰਡੀ ਵਿਖੇ ਦੁਪਹਿਰ 2 ਵਜੇ ਕਰਵਾਏ ਜਾ ਰਹੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਇਸ ਸਮਾਗਮ ਪ੍ਰਤੀ ਜਿੱਥੇ ਲੁਧਿਆਣਾ ਦੇ ਵੱਖ ਵੱਖ ਵਰਗਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਿੰਗ ਵਿਚ ਇਹ ਸਮਾਗਮ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | ਅੱਜ ਵੱਡੀ ਗਿਣਤੀ ਵਿਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੇ ਬੀਬੀ ਗੁਰਪ੍ਰੀਤ ਕੌਰ ਸਿਵੀਆ ਦੀ ਅਗਵਾਈ ਵਿਚ ਇਸ ਸਮਾਗਮ ਵਿਚ ਸੰਗਤਾਂ ਲੈ ਕੇ ਪਹੁੰਚਣ ਦਾ ਵਿਸ਼ਵਾਸ਼ ਦਿਵਾਇਆ | ਜਥੇਦਾਰ ਗਾਬੜੀਆ ਨੇ ਅਪੀਲ ਕੀਤੀ ਕਿ ਸਾਰੀਆਂ ਸੰਗਤਾਂ ਵੱਡੀ ਗਿਣਤੀ ਵਿਚ ਆਪਣੇ ਪੂਰਵਜ਼ਾਂ ਦੇ ਇਸ ਦਿਨ ਨੂੰ ਮਨਾਉਣ ਲਈ ਸਮਾਗਮ ਵਿਚ ਪਹੁੰਚਣ | ਇਸ ਸਮਾਗਮ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਪ੍ਰੀਤ ਸਿੰਘ ਨੰਦਾ, ਬਲਜੀਤ ਸਿੰਘ ਛਤਵਾਲ, ਰਵਿੰਦਰ ਪਾਲ ਸਿੰਘ ਖਾਲਸਾ, ਪਾਲ ਬਾਂਗਾ ਜੀ, ਧਰਮ ਸਿੰਘ ਬਾਜਵਾ, ਹਰਚਰਨ ਸਿੰਘ ਸ਼ੰਮੀ, ਗੁਰਦਿਆਲ ਸਿੰਘ ਬਾਜਵਾ, ਗੁਰਮਿੰਦਰ ਸਿੰਘ ਬਿੱਟੂ, ਮਨਜੀਤ ਸਿੰਘ ਘੈਂਟ, ਰਾਜ ਸਿੰਘ, ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਗੋਰਾ, ਨਰਿੰਦਰ ਸਿੰਘ ਕਾਲੜਾ, ਰਾਜ ਬਲਵਿੰਦਰ ਸਿੰਘ, ਸੁਖਮਿੰਦਰ ਸਿੰਘ ਚੀਮਾ, ਮਹਿੰਦਰ ਸਿੰਘ, ਗੁਰਪ੍ਰੀਤ ਕੌਰ ਰੂਬੀ, ਕੁਲਦੀਪ ਕੌਰ, ਜਸਬੀਰ ਕੌਰ, ਗੁਰਦੀਪ ਕੌਰ, ਮਨਮੀਤ ਕੌਰ, ਸ਼ੰਮੀ ਆਦਿ ਹਾਜ਼ਰ ਸਨ |