ਅਬੋਹਰ, 29 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸਥਾਨਕ ਗੁਰੂ ਨਾਨਕ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ ਨਵਨਿਯੁਕਤ ਪਿੰ੍ਰਸੀਪਲ ਦਲਜੀਤ ਕੌਰ ਨੇ ਸਕੂਲ ਦੇ ਪਿੰ੍ਰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਗੁਰਦੁਆਰਾ ਸ਼੍ਰੀ ਨਾਨਕਸਰ ਦੀ ਪ੍ਰਬੰਧਕੀ ਕਮੇਟੀ ਦੇ ਕਨਵੀਨਰ ਸੁਖਵਿੰਦਰ ਸਿੰਘ ਸੰਧੂ, ਮੁੱਖ ਸਲਾਹਕਾਰ ਦਲਜੀਤ ਸਿੰਘ ਸੰਧੂ, ਪ੍ਰਧਾਨ ਮੇਜਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ, ਮੀਤ ਪ੍ਰਧਾਨ ਗੁਰਮੇਜ ਸਿੰਘ, ਜਨਰਲ ਸਕੱਤਰ ਜਸਪਾਲ ਸਿੰਘ, ਸੈਕਟਰੀ ਗੁਰਜਿੰਦਰ ਪਾਲ ਸਿੰਘ, ਕਸ਼ਮੀਰ ਸਿੰਘ, ਸਲਾਹਕਾਰ ਤਾਰਾ ਸਿੰਘ, ਮੋਦੀਖ਼ਾਨਾ ਸਲਾਹਕਾਰ ਗੁਰਨਾਮ ਸਿੰਘ ਸੰਧੂ, ਆਡੀਟਰ ਜਿੰਦਰਪਾਲ ਸਿੰਘ, ਖ਼ਜ਼ਾਨਚੀ ਮਦਨ ਲਾਲ, ਮੀਤ ਖ਼ਜ਼ਾਨਚੀ ਸੰਤੋਖ ਸਿੰਘ, ਬੱਬੂ ਸੰਧੂ, ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ | ਨਵਨਿਯੁਕਤ ਪਿੰ੍ਰਸੀਪਲ ਦਲਜੀਤ ਕੌਰ ਨੇ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਉਹ ਸਕੂਲ ਨੂੰ ਪੜਾਈ, ਖੇਡਾਂ ਸਮੇਤ ਹਰ ਪੱਖ ਤੋਂ ਹੋਰ ਤਰੱਕੀ ਦੀਆ ਲੀਹਾਂ 'ਤੇ ਲਿਜਾਉਣ ਲਈ ਪੂਰੀ ਕੋਸ਼ਿਸ਼ ਕਰਨਗੇ |