ਆਈ.ਸੀ.ਐਸ.ਈ.-ਆਈ.ਐਸ.ਸੀ. ਨਤੀਜਿਆਂ 'ਚ ਮਹਾਂਨਗਰ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>
ਅਜੀਤ ਡੈਸਕ
01-05-2026
ਰਿਯਾਂਸ਼ ਗੁਪਤਾ ਬਣਨਾ ਚਾਹੁਦੰ ਹੈ ਇੰਜੀਨੀਅਰ
ਬਾਰ੍ਹਵੀਂ ਦੇ ਨਤੀਜੇ ਵਿਚੋਂ 99.25 ਫੀਸਦੀ ਅੰਕ ਪ੍ਰਾਪਤ ਕਰਨ ਵਾਲਾ ਰਿਯਾਂਸ਼ ਗੁਪਤਾ ਇੰਜੀਨੀਅਰ ਬਣਨਾ ਚਾਹੁੰਦਾ ਹੈ | ਉਸਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਜਿਆਦਾਤਰ ਤਿਆਰੀ ਸੈਲਫ ਸਟੱਡੀ ਰਾਹੀ ਕੀਤੀ | ਉਸਨੇ ਦੱਸਿਆ ਕਿ ਉਹ ਰਾਸ਼ਟਰੀ ਪੱਧਰ 'ਤੇ ਸਕੋਸ਼ ਖੇਡ ਵਿਚ ਭਾਗ ਲੈ ਚੁੱਕਾ ਹੈ | ਉਸਨੇ ਦੱਸਿਆ ਕਿ ਉਸਦੇ ਪਿਤਾ ਰਾਹੁਲ ਗੁਪਤਾ ਬਿਜਨੈਸਮੈਨ ਅਤੇ ਮਾਤਾ ਸ਼ਿਫਾਲੀ ਗੁਪਤਾ ਇਕ ਘਰੇਲੂ ਮਹਿਲਾ ਹਨ | ਉਸਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੰੂ ਦਿੱਤਾ |
ਨਾਮਿਆ ਕਪੂਰ ਦਾ ਸੁਪਨਾ ਬਿਜਨੈਸਮੈਨ ਬਣਨ ਦਾ
ਦਸਵੀਂ ਦੀ ਪ੍ਰੀਖਿਆ ਵਿਚੋਂ 99.6 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਨਾਮਿਆ ਕਪੂਰ ਦਾ ਸੁਪਨਾ ਬਿਜਨੈਸਮੈਨ ਬਣਨ ਦਾ ਹੈ | (ਸਫਾ 5 ਦੀ ਬਾਕੀ)
ਨਾਮਿਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ ਪ੍ਰੀਖਿਆ ਦੀ ਤਿਆਰੀ ਸੈਲਫ ਸਟੱਡੀ ਨਾਲ ਕੀਤੀ ਤੇ ਉਹ ਰੋਜ਼ਾਨਾ 5 ਤੋਂ 6 ਘੰਟੇ ਪੜ੍ਹਦੀ ਸੀ | ਉਸਨੇ ਦੱਸਿਆ ਕਿ ਡਾਂਸ, ਗਾਣ ਤੇ ਸ਼ਤਰੰਜ ਖੇਡਣ ਦਾ ਸ਼ੌਂਕ ਹੈ | ਉਸਨੇ ਦੱਸਿਆ ਕਿ ਉਸਦੇ ਪਿਤਾ ਆਦਿਤਿਆ ਕਪੂਰ ਇਕ ਬਿਜਨੈਸਮੈਨ ਹਨ ਤੇ ਮਾਤਾ ਨਿਧੀ ਕਪੂਰ ਇਕ ਫੈਸ਼ਨ ਡਿਜਾਈਨਰ ਹਨ | ਉਸਨੇ ਆਪਣੇ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੰੂ ਦਿੱਤਾ |
ਭੂਜਸਵੀ ਬਣਨਾ ਚਾਹੁੰਦੀ ਹੈ ਜੱਜ
ਬਾਰ੍ਹਵੀ ਦੀ ਪ੍ਰੀਖਿਆ ਵਿਚੋਂ 99 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਭੂਜਸਵੀ ਜੱਜ ਬਣਨਾ ਚਾਹੁੰਦੀ ਹੈ | ਭੂਜਸਵੀ ਨੇ ਦੱਸਿਆ ਕਿ ਉਸਨੇ ਪ੍ਰੀਖਿਆ ਦੀ ਤਿਆਰੀ ਸੈਲਫ ਸਟੱਡੀ ਨਾਲ ਕੀਤੀ ਹੈ | ਉਸਨੇ ਦੱਸਿਆ ਕਿ ਉਹ ਰਾਤ ਨੰੂ ਦੇਰ ਰਾਤ ਤੱਕ ਪੜ੍ਹਦੀ ਸੀ | ਉਸਨੇ ਦੱਸਿਆ ਕਿ ਉਸਨੰੂ ਡਾਂਸ, ਗਾਣ ਤੇ ਪੇਟਿੰਗ ਦਾ ਸ਼ੌਂਕ ਹੈ | ਉਸਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਘਈ ਇਕ ਪਿਤਾ ਇਕ ਬਿਜਨੈਸਮੈਨ ਵੀ ਹਨ ਤੇ ਮਾਤਾ ਪਿ੍ਅੰਕਾ ਇਕ ਅਧਿਆਪਕ ਹਨ | ਉਸਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨੰੂ ਦਿੱਤਾ |