ਲੁਧਿਆਣਾ, 30 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਇਕ ਮੀਟਿੰਗ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਯੂਨੀਅਨ ਦੇ ਮੁੱਖ ਦਫਤਰ ਵਿਖੇ ਹੋਈ | ਮੀਟਿੰਗ ਦੌਰਾਨ ਮਹੱਤਵਪੂਰਨ ਫੈਸਲਾ ਲੈਂਦਿਆਂ ਨਰੇਸ਼ ਧੀਂਗਾਨ ਵਲੋਂ ਯੂਨੀਅਨ ਦੀ ਸਮੂਹ ਬਾਡੀ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ | ਇਸ ਮੌਕੇ ਨਰੇਸ਼ ਧੀਂਗਾਨ ਨੇ ਦੱਸਿਆ ਕਿ ਯੂਨੀਅਨ ਵਿਚ ਹਰ ਸਾਲ ਨਵੀਂ ਇਕਾਈ ਦਾ ਗਠਨ ਕੀਤਾ ਜਾਂਦਾ ਹੈ | ਇਸ ਸਾਲ ਵੀ 1 ਮਈ ਅੱਜ ਦਿਨ ਸ਼ੁਕਰਵਾਰ ਨੰੂ ਮਜ਼ਦੂਰ ਦਿਵਸ ਦੇ ਮੌਕੇ ਤੇ ਯੂਨੀਅਨ ਦੀ ਨਵੀਂ ਬਾਡੀ ਬਣਾਈ ਜਾਵੇਗੀ ਅਤੇ ਇਸ ਦਿਨ ਨੂੰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਵੇਗਾ | ਇਸ ਮੌਕੇ ਵਿੱਕੀ ਰਹੇਲਾ, ਸੁਭਾਸ਼ ਸੋਦੇ, ਵਰੁਣ ਰਾਜ, ਸੁਮਿਤ ਚੋਟਾਲਾ, ਰਾਜੇਸ਼ ਟਾਂਕ, ਬਿੱਟੂ, ਪੱਪੂ, ਅਨੁਰਾਗ ਆਦਿ ਮੌਜੂਦ ਸਨ |