ਭਾਮੀਆਂ ਕਲਾਂ/ਲੁਧਿਆਣਾ, 30 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਖਾਸੀ ਕਲਾਂ ਦੇ ਸਰਕਾਰੀ ਸਮਾਰਟ ਹਾਈ ਸਕੂਲ 'ਚ ਨਵੇਂ ਬਣੇ 6 ਕਮਰਿਆਂ ਦੇ ਉਦਘਾਟਨੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਗਿਆਨਪ੍ਰੀਤ ਕੌਰ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਸਕੂਲ ਦੀ ਮੁੱਖ ਅਧਿਆਪਕਾ ਸਤਵੰਤ ਕੌਰ ਨੇ ਸਵਾਗਤ ਕੀਤਾ | ਉਦਘਾਟਨੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ 'ਆਪ' ਸਰਕਾਰ ਵਲੋਂ ਸਕੂਲ ਦੇ 4 ਕਮਰੇ ਤਿਆਰ ਕਰਵਾਏ ਗਏ ਹਨ, ਉਥੇ ਹੀ ਐਨ.ਆਰ.ਆਈ. ਗਰੇਵਾਲ ਪਰਿਵਾਰ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਕਮਰੇ ਬਣਵਾਏ ਗਏ ਹਨ | ਇਸ ਮੌਕੇ ਉਨ੍ਹਾਂ ਸਾਇੰਸ ਲੈਬ, ਪਾਣੀ ਵਾਲੇ ਫਿਲਟਰ ਅਤੇ ਪਿੰਡ 'ਚ ਲਾਇਬ੍ਰੇਰੀ ਅਤੇ ਹੋਰ ਵਿਕਾਸ ਕਾਰਜਾਂ ਦਾ ਉਘਾਟਨ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਬੇਮਿਸਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਹੀ ਸੂਬੇ ਦੀ ਆਪ ਸਰਕਾਰ ਵਲਾੋ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਤੋਂ ਇਲਾਵਾ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਬਾਰੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ, ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੂਬੇ ਅੰਦਰ ਚੱਲ ਰਹੇ ਵਿਕਾਸ ਕਾਰਜ ਅਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਿਖਾਈ ਨਹੀਂ ਦੇ ਰਹੀਆਂ | ਇਸ ਕਰਕੇ ਹੀ ਉਨ੍ਹਾਂ ਵਲੋਂ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਨੂੰ ਵਿਰੋਧੀਆਂ ਦੀ ਬੁਖਲਾਹਟ ਦਾ ਨਤੀਜਾ ਹੀ ਅਖਿਆ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਅਤੇ ਪਿੰਡ ਦੀ ਪੰਚਾਇਤ ਤੋਂ ਇਲਾਵਾ ਬਲਾਕ ਪ੍ਰਧਾਨਾਂ, ਆਸ -ਪਾਸ ਦੇ ਪਿੰਡਾਂ ਦੇ ਪੰਚਾਂ,ਸਰਪੰਚਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਕਰਮਜੀਤ ਸਿੰਘ ਗਰੇਵਾਲ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਕੌਰ ਗਰੇਵਾਲ, ਤਜਿੰਦਰ ਸਿੰਘ ਮਿੱਠੂ, ਦਰਸ਼ਨ ਸਿੰਘ ਗਰੇਵਾਲ, ਹਰਬੰਸ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਪਿ੍ਤਪਾਲ ਸਿੰਘ, ਨਿਤਿਨ ਕੁਮਾਰ, ਰਛਪਾਲ ਸਿੰਘ ਪ੍ਰਧਾਨ, ਵਿੱਕੀ, ਨਰਿੰਦਰ ਸਿੰਘ, ਪਵਿਤਰ ਸਿੰਘ, ਲਾਲੀ ਗਰੇਵਾਲ, ਗੁਰਕਮਲ ਸਿੰਘ, ਸੁਖਵਿੰਦਰ ਸਿੰਘ, ਰੁਲਦਾ ਰਾਮ, ਹਰਜੀਤ ਸਿੰਘ, ਮਨਦੀਪ ਸਿੰਘ ਉਭੀ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਸਰਪੰਚ ਬਿੰਦਰ ਸਿੰਘ ਵਿਰਕ, ਸਰਪੰਚ ਸਤਪਾਲ ਸਿੰਘ ਭੂਖੜੀ, ਸਰਪੰਚ ਅਜੀਤ ਸਿੰਘ ਖਾਸੀ ਖੁਰਦ, ਸਰਪੰਚ ਲੱਕੀ, ਬਲਾਕ ਪ੍ਰਧਾਨ ਕਿਰਨ ਸੈਣੀ, ਪ੍ਰਧਾਨ ਤੇਜਿੰਦਰ ਸਿੰਘ ਮਿੱਠੂ, ਪਰਮਜੀਤ ਸਿੰਘ, ਪਲਵਿੰਦਰ ਸਿੰਘ ਗਰੇਵਾਲ ਮੈਂਬਰ ਬਲਾਕ ਸੰਮਤੀ, ਹਰਪਾਲ ਸਿੰਘ ਸਰਪੰਚ ਜਗੀਰਪੁਰ, ਇੰਦਰਜੀਤ ਸਿੰਘ ਸੋਮਲ ਮੈਂਬਰ ਬਲਾਕ ਸੰਮਤੀ, ਸਰਪੰਚ ਨੇਹਾ ਚੌਰਸੀਆ, ਬਲਾਕ ਸੰਮਤੀ ਮੈਂਬਰ ਅਮਰਦੀਪ ਸਿੰਘ ਗਿੱਲ, ਮਲਕੀਤ ਸਿੰਘ ਸਰਪੰਚ ਭੂਖੜੀ ਕਲਾਂ ਆਦਿ ਹਾਜ਼ਰ ਸਨ |