ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਬਿਜਲੀ ਦਫ਼ਤਰਾਂ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ <br/>
ਅਜੀਤ ਡੈਸਕ
01-05-2026
ਹਲਕਾ ਕੇਂਦਰੀ ਵਿੱਚ ਅਕਾਲੀ ਆਗੂਆਂ ਵੱਲੋਂ ਧਰਨਾ
ਹਲਕਾ ਕੇਂਦਰੀ ਦੇ ਇਲਾਕੇ ਚੀਮਾ ਰੋਡ ਸਥਿਤ ਬਿਜਲੀ ਦਫਤਰ ਦੇ ਬਾਹਰ ਆਗੂਆਂ ਵਲੋਂ ਧਰਨਾ ਦੇ ਕੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ, ਅਮਿਤ ਗੁਸਾਈਾ, ਸੀਨੀਅਰ ਅਕਾਲੀ ਆਗੂ ਰਵਿੰਦਰ ਪਾਲ ਸਿੰਘ ਖਾਲਸਾ ਅਤੇ ਹਰਪਾਲ ਸਿੰਘ ਕੋਹਲੀ, ਬਲਜੀਤ ਸਿੰਘ ਛਤਵਾਲ, ਬੀਬੀ ਗੁਰਪ੍ਰੀਤ ਕੌਰ ਸੀਵੀਆ, ਰਾਜਾ ਜੰਗ ਸੀਨੀਅਰ ਅਕਾਲੀ ਆਗੂ ਅਸ਼ੋਕ ਮਲਹੋਤਰਾ, ਨਰਿੰਦਰ ਕੌਰ ਲਾਂਬਾ, ਰਾਜਦੀਪ ਸਿੰਘ ਸ਼ੰਟੀ, ਸਰੂਪ ਸਿੰਘ ਮਠਾੜੂ, ਯੈਂਕੀ, ਸਿਮਰਨ ਉਬਰਾਏ, ਸਿਮਰ ਸਿੰਘ ਝੰਡੋਕ, ਮੈਕੀ ਮਰਵਾਹਾ, ਅਸ਼ੋਕ ਮਲਹੋਤਰਾ, ਐਡਵੋਕੇਟ ਅਜੇ ਚਾਵਲਾ, ਗੁਰ ਬਖਸ਼ੀਸ਼ ਸਿੰਘ ਬੇਦੀ ਬਿੱਟੂ ਦੁਖੀਆ, ਪ੍ਰਭਜੋਤ ਸਿੰਘ ਗੋਰਾ, ਗੁਰਪ੍ਰੀਤ ਸਿੰਘ ਸਲੂਜਾ, ਰਾਜ ਕੁਮਾਰ ਆਦਿ ਪ੍ਰਮੁੱਖ ਤੌਰ 'ਤੇ ਹਾਜ਼ਰ ਹੋਏ |
ਹਲਕਾ ਪੂਰਬੀ ਦੇ ਅਕਾਲੀ ਆਗੂਆਂ ਨੇ ਦਿੱਤਾ ਧਰਨਾ
ਸਥਾਨਕ ਕਾਕੋਵਾਲ ਰੋਡ 'ਤੇ ਸਥਿਤ ਬਿਜਲੀ ਦਫਤਰ ਦੇ ਬਾਹਰ ਹਲਕਾ ਪੂਰਬੀ ਦੇ ਅਕਾਲੀਆ ਵਲੋਂ ਧਰਨਾ ਦਿੱਤਾ ਗਿਆ | ਪ੍ਰਦਰਸ਼ਨਕਾਰੀਆਂ ਵਲੋਂ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਭਿੰਦਾ, ਸਰਕਲ ਪ੍ਰਧਾਨ ਬਲਵਿੰਦਰ ਸਿੰਘ, ਸਰਬਜੀਤ ਸਿੰਘ ਲਾਡੀ, ਅਸ਼ਵਨੀ ਪਾਸੀ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਸਿਮਰਨਜੀਤ ਸਿੰਘ ਹਨੀ, ਸਵਿੰਦਰ ਪਾਲ ਸਿੰਘ ਰੀਤੂ, ਕੌਂਸਲਰ ਕਮਲ ਅਰੋੜਾ, ਨੇਕ ਸਿੰਘ ਸੇਖੇਵਾਲ, ਮਨੀ ਓਹਰੀ, ਤੇਜਾ ਸਿੰਘ ਖਾਲਸਾ, ਰਤਨ ਵੜੈਚ , ਸਿਮਰਨਜੀਤ ਸਮਰਾ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਵਿੱਕੀ, ਬਲਬੀਰ ਸਿੰਘ ਭਿੰਡਰ, ਅਮਰੀਕ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਬੱਬੂ, ਕੇਸਰੀਆ, ਗੁਰਪ੍ਰੀਤ ਸਿੰਘ, ਹੈਰੀ ਬੈਂਸ, ਬਲਜਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ, ਸੁਰਿੰਦਰ ਘਈ, ਹਰਪ੍ਰੀਤ, ਸੁਖਵਿੰਦਰ ਸਿੰਘ ਢਿੱਲੋਂ, ਮੁਨੀਸ਼ ਸਹਿਗਲ ਆਦਿ ਹਾਜ਼ਰ ਸਨ |