25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਕਾਲੀ ਦਲ ਕੋਲ ਕੋਈ ਹੋਰ ਮੁੱਦਾ ਨਾ ਹੋਣ ਕਰਕੇ ਬਿਜਲੀ ਕੱਟਾਂ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹੈ-ਬਿੱਟਾ ਪਨੇਸਰ <br/>

ਅਜੀਤ ਡੈਸਕ 01-05-2026
ਡਾਬਾ/ਲੁਹਾਰਾ, 30 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਬਾਬਾ ਵਿਸ਼ਵਕਰਮਾ ਕਿਰਤੀ ਸਮਾਜ ਸਭਾ ਦੇ ਚੇਅਰਮੈਨ ਕੁਲਦੀਪ ਸਿੰਘ ਪਨੇਸਰ (ਬਿੱਟਾ) ਨੇ ਆਖਿਆ ਹੈ ਕਿ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਹੈ ਜਿਸ ਦੇ ਆਧਾਰ 'ਤੇ ਉਹ ਲੋਕਾਂ ਵਿਚ ਜਾ ਸਕੇ ਕਿਉਂਕਿ ਜਦੋਂ ਵੀ ਪੰਜਾਬ ਵਿਚ ਅਕਾਲੀ ਦਲ ਦਾ ਰਾਜ ਆਇਆ ਹੈ ਪੰਜਾਬੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ | ਬੇਸ਼ੱਕ ਅਕਾਲੀ ਦਲ ਨੇ ਆਪਣੇ ਵਲੋਂ ਪੰਥਕ ਪਾਰਟੀ ਹੋਣ ਦਾ ਢੋਂਗ ਰਚਿਆ ਹੋਇਆ ਹੈ ਪ੍ਰੰਤੂ ਪੰਜਾਬ ਦੇ ਲੋਕ ਜਾਣਦੇ ਹਨ ਕਿ ਪੰਥ ਦਾ ਜਿੰਨਾ ਨੁਕਸਾਨ ਅਕਾਲੀ ਦਲ ਨੇ ਕੀਤਾ ਹੈ ਉਨਾ ਕਿਸੇ ਹੋਰ ਨੇ ਨਹੀਂ ਕੀਤਾ | ਬਿੱਟਾ ਪਨੇਸਰ ਨੇ ਆਖਿਆ ਕਿ ਹੁਣ ਅਕਾਲੀ ਦਲ ਪੰਜਾਬ ਵਿਚ ਬਿਜਲੀ ਕੱਟਾਂ ਦਾ ਬੇਵਜ•ਾ ਢੰਡੋਰਾ ਪਿੱਟ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿਚ ਕਿ ਉਹ ਬੁਰੀ ਤਰ•ਾਂ ਅਸਫਲ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਅਕਾਲੀ ਦਲ ਆਪਣੀ ਖੋ ਚੁੱਕੀ ਸਿਆਸੀ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਨਾਂ ਆਖਿਆ ਕਿ ਅਕਾਲੀ ਦਲ ਵਲੋਂ ਬਿਜਲੀ ਦਫਤਰਾਂ ਅੱਗੇ ਲਗਾਏ ਜਾ ਰਹੇ ਧਰਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਚਾਲ ਹੈ, ਜਿਸ ਵਿਚ ਕਿ ਪੰਜਾਬੀ ਹਰਗਿਜ਼ ਨਹੀਂ ਫਸਣਗੇ | ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਚੋਣਾਂ ਨੇੜੇ ਆਈਆਂ ਹਨ ਤਾਂ ਅਕਾਲੀ ਦਲ ਧਰਨਿਆਂ ਪ੍ਰਦਰਸ਼ਨਾਂ ਜਾਂ ਹੋਰ ਗਤੀਵਿਧੀਆਂ ਰਾਹੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਰਿਹਾ ਹੈ | ਉਨਾਂ ਆਖਿਆ ਕਿ ਅਕਾਲੀ ਦਲ ਦੇ ਇਕ ਧੜੇ ਵਲੋਂ ਹੁਣ ਅਗਲੇ ਹਫਤੇ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਪਿਛਲੇ ਚਾਰ ਪੰਜ ਸਾਲਾਂ ਵਿਚ ਅਕਾਲੀ ਦਲ ਨੂੰ ਜੱਸਾ ਸਿੰਘ ਰਾਮਗੜੀਆ ਦੀ ਰੱਤੀ ਭਰ ਵੀ ਯਾਦ ਨਹੀਂ ਆਈ | ਉਨਾਂ ਕਿਹਾ ਕਿ ਅਕਾਲੀ ਦਲ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਸਦਾ ਹਾਲ ਪਿਛਲੀਆਂ ਚੋਣਾਂ ਵਰਗਾ ਹੀ ਹੋਵੇਗਾ |

ਪਿਛਲੀ ਖ਼ਬਰ ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਦੋਸ਼ <br/> ਅਗਲੀ ਖ਼ਬਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਦੇਸ਼ ਭਗਤ ਯੂਨੀਵਰਸਿਟੀ ਵਿਚਾਲੇ ਸਮਝੌਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।