25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਦੋਸ਼ <br/>

ਅਜੀਤ ਡੈਸਕ 01-05-2026
ਲੁਧਿਆਣਾ, 30 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੁਧਿਆਣਾ ਦੀਆਂ ਮਹਿੰਗੀਆਂ ਸਰਕਾਰ ਜਾਇਦਾਦਾਂ ਨੰੂ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ |, ਜਿਸ ਨਾਲ ਇਕ ਹੋਰ ਵੱਡਾ ਸਿਟੀ ਸੈਂਟਰ ਸਕੈਮ ਹੋਣ ਦਾ ਖਦਸ਼ਾ ਹੈ | ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਇਆ ਕਿ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਕੁੱਝ ਵਿਸ਼ੇਸ਼ ਵਿਅਕਤੀਆਂ ਨੰੂ ਲਾਭ ਪਹੁੰਚਾਉਣ ਲਈ ਸਰਕਾਰੀ ਜ਼ਮੀਨਾਂ ਨੰੂ ਘੱਟ ਕੀਮਤ ਤੇ ਨਿਲਾਮ ਕਰਨ ਦੀ ਯੋਜਨਾ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਤਹਿਤ ਸਰਾਭਾ ਨਗਰ ਬਿਜਲੀ ਦਫਤਰ ਅਤੇ ਰਿਹਾਇਸ਼ੀ ਕਾਲੋਨੀ ਦੀ ਜ਼ਮੀਨ, ਰਾਜਗੁਰੂ ਨਗਰ ਵਿਚ ਸਕੂਲ ਲਈ ਰਾਖਵੀਂ ਜ਼ਮੀਨ, ਕਿਚਲੂ ਨਗਰ ਕਮਿਊਨਿਟੀ ਸੈਂਟਰ ਦੀ ਜ਼ਮੀਨ ਅਤੇ ਰਾਣੀ ਝਾਂਸੀ ਰੋਡ ਤੇ ਨਿਗਮ ਦੀ ਇਮਾਰਤ ਵਰਗੀਆਂ ਕੀਮਤੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2021 ਵਿਚ ਵੀ ਕਾਂਗਰਸ ਸਰਕਾਰ ਦੌਰਾਨ ਇਸੇ ਤਰ੍ਹਾਂ ਦਾ ਵੱਡਾ ਘਪਲਾ ਸਾਹਮਣੇ ਆਇਆ ਸੀ | ਜਦੋ ਇੰਪੂਰਵਮੈਂਟ ਟਰੱਸਟ ਦੀ ਕਰੀਬ 450 ਏਕੜ ਦੀ ਜਾਇਦਾਦ ਸਿਰਫ 96 ਕਰੋੜ ਰੁਪਏ ਵਿਚ ਨਿਜੀ ਕੰਪਨੀ ਨੰੂ ਦੇਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਉਸ ਵੇਲੇ ਭਾਜਪਾ ਵਰਕਰਾਂ ਨੇ ਸੰਘਰਸ਼ ਕਰਕੇ ਇਸ ਸੌਦੇ ਨੰੂ ਰੱਦ ਕਰਵਾਇਆ ਸੀ | ਉਨ੍ਹਾਂ ਚੇਤਾਵਨੀ ਦਿੱਤੀ ਕੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੀ ਉਹੀ ਹਾਲਾਤ ਬਣ ਰਹੇ ਹਨ ਅਤੇ ਜੇਕਰ ਇਸਨੰੂ ਨਾ ਰੋਕਿਆ ਗਿਆ ਤਾਂ ਲੁਧਿਆਣਾ ਦੇ ਲੋਕਾਂ ਦੀ ਕੀਮਤੀ ਜਾਇਦਾਦ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਸਿੱਧੂ ਨੇ ਇਹ ਵੀ ਕਿਹਾ ਕਿ ਉਦਯੋਗਿਕ ਅਤੇ ਕਮਰਸ਼ੀਅਲ ਪਲਾਟਾਂ ਨੰੂ ਰਿਹਾਇਸ਼ੀ ਬਣਾਉਣ ਦੇ ਫੈਸਲੇ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਇਸ ਮੌਕੇ ਲੱਕੀ ਚੋਪੜਾ, ਅਸ਼ੀਸ਼ ਗੁਪਤਾ ਸਮੇਤ ਕਈ ਭਾਜਪਾ ਆਗੂ ਵੀ ਮੌਜੂਦ ਸਨ |

ਪਿਛਲੀ ਖ਼ਬਰ 'ਆਪ' ਦੇ ਰਾਜ ਸਭਾ ਮੈਂਬਰਾਂ ਦਾ ਦੂਜੀ ਪਾਰਟੀ 'ਚ ਜਾਣਾ ਲੋਕਾਂ ਨਾਲ ਵਿਸ਼ਵਾਸਘਾਤ-ਗਹਿਰੀ/ਆਜ਼ਾਦ <br/> ਅਗਲੀ ਖ਼ਬਰ ਅਕਾਲੀ ਦਲ ਕੋਲ ਕੋਈ ਹੋਰ ਮੁੱਦਾ ਨਾ ਹੋਣ ਕਰਕੇ ਬਿਜਲੀ ਕੱਟਾਂ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹੈ-ਬਿੱਟਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।