ਲਾਡੋਵਾਲ, 30 ਅਪ੍ਰੈਲ (ਬਲਬੀਰ ਸਿੰਘ ਰਾਣਾ)- ਆਲ ਇੰਡੀਆ ਹਿਊਮਨ ਰਾਈਟਸ ਕੌਸਲ (ਰਜਿ.) ਦੇ ਰਾਸ਼ਟਰੀਯ ਸਲਾਹਕਾਰ ਬਲਦੇਵ ਰਾਜ ਗਹਿਰੀ ਅਤੇ ਨੈਸ਼ਨਲ ਪ੍ਰੈਜੀਡੈਂਟ ਆਸਾ ਸਿੰਘ ਅਜਾਦ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ 'ਚ ਜੋ ਸਿਆਸੀ ਉਥਲ ਪੁਥਲ ਹੋਈ ਹੈ, ਉਸ ਵਿਚ ਪੰਜਾਬ ਦੀ ਹੁਕਮਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਆਪਣੀ ਮੁੱਢਲੀ ਪਾਰਟੀ ਨੂੰ ਛੱਡ ਕੇ ਕਿਸੇ ਲਾਲਚ ਦੀ ਖਾਤਰ ਦੂਸਰੀ ਪਾਰਟੀ ਵਿਚ ਚਲੇ ਗਏ ਹਨ | ਇਹ ਡੀਫੱਕਸ਼ਨ ਸਿਰਫ ਐਂਟੀ ਡੈਮੋਕਰੇਟਿਕ ਹੀ ਨਹੀ ਸਗੋਂ ਇਕ ਕਰੱਪਸ਼ਨ ਵੀ ਹੈ | ਇਹ ਪਾਰਲੀਮੈਂਟ ਸਿਸਟਮ 'ਤੇ ਸਰਾਪ ਹੈ ਅਤੇ ਇਹ ਬੁਰਾਈ ਪਿਛਲੇ ਕਈ ਸਾਲਾਂ ਤੋਂ ਖੁੱਲੇਆਮ ਹੋ ਰਹੀ ਹੈ | ਜੇਕਰ ਕੋਈ ਐਮ ਪੀ, ਐਮ.ਐਲ.ਏ. ਦੀ ਆਪਣੀ ਪਾਰਟੀ ਨਾਲ ਵਿਚਾਰਧਾਰਾ ਦਾ ਮੱਤਭੇਦ ਹੈ ਤਾਂ ਉਸਨੂੰ ਆਪਣੇ ਪਦ ਤੋ ਅਸਤੀਫਾ ਦੇ ਕੇ ਨਵੇ ਸਿਰਿਉ ਚੋਣ ਲੜਨੀ ਚਾਹੀਦੀ ਹੈ | ਇਸ ਤਰ੍ਹਾਂ ਦਲ ਬਦਲ ਕੇ ਪ੍ਰਾਂਤ ਦੇ ਵੋਟਰਾਂ ਨਾਲ ਵਿਸ਼ਵਾਸ਼ਘਾਤ ਨਹੀਂ ਸੀ ਕਰਨਾ ਚਾਹੀਦਾ |