ਲੁਧਿਆਣਾ, 30 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਜਪਾ ਹਾਈਕਮਾਨ ਵਲੋਂ ਆਉਣ ਵਾਲੀਆਂ ਰਾਹੋਂ ਨਗਰ ਕੌਂਸਲ ਚੋਣਾਂ ਨੰੂ ਧਿਆਨ ਵਿਚ ਰੱਖਦਿਆਂ ਸੀਨੀਅਰ ਆਗੂ ਜਸਪ੍ਰੀਤ ਸਿੰਘ ਹੌਬੀ ਨੰੂ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਜਸਪ੍ਰੀਤ ਸਿੰਘ ਹੌਬੀ ਪਾਰਟੀ ਦੇ ਸਰਗਰਮ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਆਗੂ ਮੰਨੇ ਜਾਂਦੇ ਹਨ | ਉਨਾਂ ਦੀ ਸੰਗਠਨਾਤਮਕ ਸਮਰੱਥਾ ਅਤੇ ਤਜਰਬੇ ਨੰੂ ਦੇਖਦੇ ਹੋਏ ਹਾਈਕਮਾਂਡ ਵਲੋਂ ਉਨਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਗਈ ਹੈ | ਸਰੋਤਾਂ ਅਨੁਸਾਰ ਜਸਪ੍ਰੀਤ ਸਿੰਘ ਹੌਬੀ ਜਲਦ ਹੀ ਰਾਹੋਂ ਇਲਾਕੇ ਵਿਚ ਦੌਰੇ ਸ਼ੁਰੂ ਕਰਕੇ ਸਥਾਨਕ ਵਰਕਰਾਂ ਨਾਲ ਮੀਟਿੰਗਾਂ ਕਰਨਗੇ ਅਤੇ ਬੂਥ ਪੱਧਰ 'ਤੇ ਤਿਆਰੀਆਂ ਨੰੂ ਤੇਜ਼ ਕਰਨ 'ਤੇ ਖਾਸ ਧਿਆਨ ਦੇਣਗੇ |