25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਯੂਥ ਲੀਡਰਸ਼ਿਪ ਸਿਖਲਾਈ ਵਰਕਸ਼ਾਪ <br/>

ਅਜੀਤ ਡੈਸਕ 01-05-2026
ਲੁਧਿਆਣਾ, 30 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੀਏਯੂ ਕਾਲਜ ਆਫ ਐਗਰੀਕਲਚਰ, ਬੱਲੋਵਾਲ ਸਾਉਂਖੜੀ ਯੂਨਿਟ ਵੱਲੋਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਲਈ ਪ੍ਰੇਰਿਤ ਅਤੇ ਉਤਸ਼ਾਹ ਕਰਨ ਹਿਤ ਇਕ ਰੋਜ਼ਾ ਯੂਥ ਲੀਡਰਸ਼ਿਪ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਡਾ. ਬੂਟਾ ਸਿੰਘ ਢਿੱਲੋਂ, ਪ੍ਰਧਾਨ, ਜੀ.ਜੀ. ਐਸ ਐਸਸੀ ਪੀਏਯੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੀਏਯੂ ਲੁਧਿਆਣਾ ਅਤੇ ਪੀਏਯੂ-ਸੀਓਏ ਬੱਲੋਵਾਲ ਸਾਉਂਖੜੀ ਦੀਆਂ ਇਕਾਈਆਂ ਦੀ ਸਾਂਝੀ ਹਿੱਸੇਦਾਰੀ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਵਾਨੀ ਜ਼ਿੰਮੇਵਾਰੀ ਸੰਭਾਲਣ ਅਤੇ ਹਿੰਮਤ ਨਾਲ ਅੱਗੇ ਵੱਧਣ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਯੁੱਗ ਵਿਚ ਨੈਤਿਕ ਮੁੱਲਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ | ਸ. ਬਿਰਜਿੰਦਰਪਾਲ ਸਿੰਘ, ਚੀਫ ਆਰਗੇਨਾਇਜਰ ਨੇ ''ਮੁੱਲਾਂ ਰਾਹੀਂ ਨੇਤਿ੍ਤਵ ਦਾ ਨਿਰਮਾਣ'' ਵਿਸ਼ੇ 'ਤੇ ਵਿਅਖਿਆਨ ਦਿੱਤਾ | ਮੁੱਖ ਬੁਲਾਰੇ ਡਾ. ਸਰਬਜੀਤ ਸਿੰਘ ਨੇ ''ਨੌਜਵਾਨ ਦੀ ਸੋਚ ਤੇ ਏਆਈ ਦੇ ਪ੍ਰਭਾਵ'' 'ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਲਗਾਤਾਰ ਸਿੱਖਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ | ਸ. ਗੁਰਮੀਤ ਸਿੰਘ, ਫਾਉਡਰ ਅਤੇ ਡਾਇਰੈਕਟਰ (ਓਵਰਸੀਜ਼) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਅਤੇ ਏਆਈ ਦੇ ਅਧਿਕ ਇਸਤੇਮਾਲ ਇਸ਼ਤਿਹਾਰੀ ਪਾਰਟੀ ਦੇ ਮਾਨਸਿਕ ਸਿਹਤ 'ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ | ਇਸ ਮੌਕੇ ਉਨ੍ਹਾਂ ਨੇ ਆਪਣੇ ਦੁਆਰਾ ਲਿਖੀ ਕਿਤਾਬ ''ਦਾ ਸਿਖਜ ਇਨ ਬੈਂਕਿੰਗ'' ਸਮੇਤ ਕਈ ਕਿਤਾਬਾਂ ਕਾਲਜ ਲਾਇਬ੍ਰੇਰੀ ਨੂੰ ਭੇਟ ਕੀਤੀਆਂ | ਆਖ਼ਰੀ ਵਿਚਾਰਾਂ ਵਿਚ ਡਾ. ਮਨਮੋਹਨਜੀਤ ਸਿੰਘ, ਡੀਨ, ਪੀਏਯੂਓਸੀਓਏ ਬੱਲੋਵਾਲ ਸਾਉਂਖੜੀ ਨੇ ਆਤਮ-ਚਿੰਤਨ, ਸਮੇਂ ਦੇ ਸੁਚੱਜੇ ਪ੍ਰਬੰਧ ਅਤੇ ਚੰਗੀ ਸੰਗਤ ਦੀ ਮਹੱਤਤਾ ਬਾਰੇ ਜ਼ਿਕਰ ਕੀਤਾ |

ਪਿਛਲੀ ਖ਼ਬਰ ਇਕਾਈ ਹਸਪਤਾਲ ਵਿਖੇ ਆਧੁਨਿਕ ਰੋਬੋਟਿਕ ਸਰਜਰੀ ਨਾਲ ਪ੍ਰੋਸਟੇਟ ਕੈਂਸਰ ਮਰੀਜ਼ਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ <br/> ਅਗਲੀ ਖ਼ਬਰ ਭਾਜਪਾ ਵਲੋਂ ਰਾਹੋਂ ਨਗਰ ਕੌਂਸਲ ਚੋਣਾਂ ਲਈ ਜਸਪ੍ਰੀਤ ਸਿੰਘ ਹੌਬੀ ਚੋਣ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।