25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਆਰਥੋਪੈਡਿਕ ਸਰਜਨ ਡਾ. ਅਨੁਭਵ ਸ਼ਰਮਾ ਦੀ ''ਮੈਮੋਰੀਅਲ ਸਲੋਨ ਕੈਟਰਿੰਗU, ਨਿਊਯਾਰਕ (ਅਮਰੀਕਾ) 'ਚ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਹੋਈ ਚੋਣ <br/>

ਅਜੀਤ ਡੈਸਕ 01-05-2026
ਲੁਧਿਆਣਾ, 30 ਅਪ੍ਰੈਲ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਆਰਥੋਪੈਡਿਕਸ ਵਿਭਾਗ ਦੇ ਸਲਾਹਕਾਰ ਡਾ. ਅਨੁਭਵ ਸ਼ਰਮਾ ਨੂੰ ਨਿਊਯਾਰਕ, ਅਮਰੀਕਾ ਵਿਚ ਵਿਸ਼ਵ-ਪ੍ਰਸਿੱਧ ਮੈਮੋਰੀਅਲ ਸਲੋਨ ਕੈਟਰਿੰਗ ਕੈਂਸਰ ਸੈਂਟਰ (ਐਮ.ਐਸ.ਕੇ.ਸੀ.ਸੀ) ਵਿਖੇ ਇੱਕ ਵੱਕਾਰੀ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਚੁਣਿਆ ਗਿਆ ਹੈ | ਐਮ.ਐਸ.ਕੇ.ਸੀ.ਸੀ ਨੂੰ ਲਗਾਤਾਰ ਵਿਸ਼ਵ ਪੱਧਰ 'ਤੇ ਚੋਟੀ ਦੇ ਕੈਂਸਰ ਇਲਾਜ ਅਤੇ ਖੋਜ ਸੰਸਥਾਵਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਜਾਂਦਾ ਹੈ | ਇਹ ਪ੍ਰੋਗਰਾਮ ਬਹੁਤ ਮੁਕਾਬਲੇ ਵਾਲਾ ਹੈ, ਉਮੀਦਵਾਰਾਂ ਦੀ ਚੋਣ ਇੰਟਰਵਿਊ ਅਤੇ ਗੱਲਬਾਤ ਰਾਹੀਂ ਉਨ•ਾਂ ਦੇ ਅਕਾਦਮਿਕ ਪ੍ਰਮਾਣ ਪੱਤਰਾਂ, ਕਲੀਨਿਕਲ ਅਨੁਭਵ, ਖੋਜ ਕਾਰਜ, ਪੇਸ਼ੇਵਰ ਪ੍ਰਾਪਤੀਆਂ ਅਤੇ ਵਿਸ਼ੇ ਦੇ ਗਿਆਨ ਦੇ ਸਖ਼ਤ ਮੁਲਾਂਕਣ ਤੋਂ ਬਾਅਦ ਹੀ ਕੀਤੀ ਜਾਂਦੀ ਹੈ | ਇਸ ਬਹੁਤ ਹੀ ਮੁਕਾਬਲੇ ਵਾਲੇ ਕੋਰਸ ਲਈ ਡਾ. ਸ਼ਰਮਾ ਦੀ ਚੋਣ ਉਨ•ਾਂ ਦੀ ਕਲੀਨਿਕਲ ਉੱਤਮਤਾ ਅਤੇ ਵਿਸ਼ੇਸ਼ ਆਰਥੋਪੈਡਿਕ ਦੇਖਭਾਲ ਨੂੰ ਅੱਗੇ ਵਧਾਉਣ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ |ਨਿਊਯਾਰਕ ਵਿਚ ਆਪਣੇ ਕਾਰਜਕਾਲ ਦੌਰਾਨ ਡਾ. ਸ਼ਰਮਾ ਆਰਥੋਪੈਡਿਕਸ ਅਤੇ ਆਰਥੋਪੈਡਿਕਸ ਓਨਕੋਲੋਜੀ ਵਿਚ ਨਵੀਨਤਮ ਕਾਢਾਂ ਅਤੇ ਸਰਜੀਕਲ ਤਕਨੀਕਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਸ਼ਵ ਪੱਧਰੀ ਮਾਹਿਰਾਂ ਨਾਲ ਸਹਿਯੋਗ ਕਰਨਗੇ | ਇਸ ਅੰਤਰਰਾਸ਼ਟਰੀ ਐਕਸਪੋਜ਼ਰ ਤੋਂ ਹਸਪਤਾਲ ਵਿਚ ਵਿਸ਼ਵ ਪੱਧਰੀ ਮੁਹਾਰਤ ਵਾਪਸ ਲਿਆਉਣ ਦੀ ਉਮੀਦ ਹੈ, ਜਿਸ ਨਾਲ ਮਰੀਜ਼ਾਂ ਦੀ ਦੇਖਭਾਲ ਦੇ ਮਿਆਰਾਂ ਵਿਚ ਹਸਪਤਾਲ ਦੀਆਂ ਸਮਰੱਥਾਵਾਂ ਵਿਚ ਹੋਰ ਵਾਧਾ ਹੋਵੇਗਾ | ਪ੍ਰੋਗਰਾਮ ਤੋਂ ਪ੍ਰਾਪਤ ਗਿਆਨ ਅਤੇ ਮੁਹਾਰਤ ਐਡਵਾਂਸ ਇਲਾਜ ਪਹੁੰਚਾਂ ਨੂੰ ਪੇਸ਼ ਕਰਨ ਅਤੇ ਅਕਾਦਮਿਕ ਉੱਤਮਤਾ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ | ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਨੁਭਵ ਸ਼ਰਮਾ ਨੇ ਕਿਹਾ ਕਿ ''ਮੈਨੂੰ ਮੈਮੋਰੀਅਲ ਸਲੋਨ ਕੇਟਰਿੰਗ, ਨਿਊਯਾਰਕ, ਅਮਰੀਕਾ ਵਿਖੇ ਇਸ ਸਿਖਲਾਈ ਪ੍ਰੋਗਰਾਮ ਲਈ ਚੁਣੇ ਜਾਣ 'ਤੇ ਬਹੁਤ ਮਾਣ ਹੈ ਅਤੇ ਉਨਾਂ ਨਿਰੰਤਰ ਸਮਰਥਨ ਲਈ ਹਸਪਤਾਲ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ | ਉਨਾਂ ਕਿਹਾ ਕਿ ਮੇਰਾ ਟੀਚਾ ਦੁਨੀਆਂ ਦੇ ਸਭ ਤੋਂ ਉੱਨਤ ਆਰਥੋਪੈਡਿਕਸ ਓਨਕੋਲੋਜੀਕਲ ਅਭਿਆਸਾਂ ਅਤੇ ਸਰਜੀਕਲ ਨਵੀਨਤਾਵਾਂ ਵਿਚ ਆਪਣੇ ਆਪ ਨੂੰ ਲੀਨ ਕਰਨਾ ਹੈ, ਇਹ ਯਕੀਨੀ ਬਣਾਉਣਾ ਕਿ ਮੈਂ ਭਾਰਤ ਵਿਚ ਵਿਹਾਰਕ, ਜੀਵਨ-ਰੱਖਿਅਕ ਗਿਆਨ ਪ੍ਰਾਪਤ ਕਰਕੇ ਵਾਪਸ ਪਰਤਾਂ | ਮੈਂ ਇਸ ਅੰਤਰਰਾਸ਼ਟਰੀ ਮੁਹਾਰਤ ਨੂੰ ਸਾਡੇ ਸਥਾਨਕ ਮਰੀਜ਼ਾਂ ਦੇ ਲਾਭ ਹਿੱਤ ਵਰਤਣ ਲਈ ਵਚਨਬੱਧ ਹਾਂ ਤਾਂ ਜੋ ਉਨਾਂ ਨੂੰ ਘਰ ਬੈਠੇ ਹੀ ਵਿਸ਼ਵ ਪੱਧਰੀ ਆਰਥੋਪੈਡਿਕ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ | ਹਸਪਤਾਲ ਪ੍ਰਬੰਧਕ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਅਤੇ ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਡਾ. ਸ਼ਰਮਾ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦੀ ਚੋਣ ਨਾ ਸਿਰਫ਼ ਸੰਸਥਾ ਲਈ ਸਗੋਂ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ | ਇਹ ਪ੍ਰਾਪਤੀ ਹਸਪਤਾਲ ਦੀ ਡਾਕਟਰੀ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਇਸਦੇ ਫੈਕਲਟੀ ਨੂੰ ਵਿਸ਼ਵ ਸਿਹਤ ਸੰਭਾਲ ਦੇ ਸਿਖਰ 'ਤੇ ਸਿਖਲਾਈ ਦੇਣ ਦੇ ਮੌਕੇ ਪ੍ਰਦਾਨ ਕਰਨ ਲਈ ਚੱਲ ਰਹੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ |

ਪਿਛਲੀ ਖ਼ਬਰ ਲੁਧਿਆਣਾ ਦੇ ਡਾ. ਇੰਦਰਜੀਤ ਜਨੇਵਾ ਵਿਚ ਡਬਲਯੂ.ਐਚ.ਓ. ਮੀਟਿੰਗ ਦੌਰਾਨ ਐਕਿਊਪੰਕਚਰ ਦੀ ਕਰਨਗੇ ਨੁਮਾਇੰਦਗੀ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਧਾਰਮਿਕ ਪ੍ਰੀਖਿਆ ਵਿਚ ਰਹੇ ਸਫਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।