12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕਵਿੱਤਰੀ ਕੁਲਵੰਤ ਕੌਰ ਢਿੱਲੋਂ ਨੂੰ ਸਦਮਾ, ਜੀਵਨ ਸਾਥੀ ਸ਼ਵਿੰਦਰ ਸਿੰਘ ਢਿੱਲੋਂ ਦਾ ਦਿਹਾਂਤ <br/>

ਅਜੀਤ ਡੈਸਕ 02-05-2026
ਲੁਧਿਆਣਾ, 1 ਮਈ (ਡਾ. ਤਰਲੋਚਨ ਸਿੰਘ)-ਸਾਊਥਹਾਲ (ਯੂ.ਕੇ.) ਵੱਸਦੀ ਪੰਜਾਬੀ ਕਵਿੱਤਰੀ ਤੇ ਦੇਸੀ ਰੇਡੀਓ ਪ੍ਰੋਗਰਾਮ ਦੀ ਪੇਸ਼ਕਾਰ ਕੁਲਵੰਤ ਕੌਰ ਢਿੱਲੋਂ ਦੇ ਜੀਵਨ ਸਾਥੀ ਸ਼ਵਿੰਦਰ ਸਿੰਘ ਢਿੱਲੋਂ ਦਾ ਕੱਲ੍ਹ ਦੇਹਾਂਤ ਹੋ ਗਿਆ | ਸਵ: ਢਿੱਲੋਂ ਦੇ ਮਾਂ ਬਾਪ ਦੇ ਮਲੇਸ਼ੀਆ ਵੱਸਣ ਕਾਰਨ ਉਨ੍ਹਾਂ ਦਾ ਬਚਪਨ ਮਲੇਸ਼ੀਆ ਵਿਚ ਬੀਤਿਆ | ਉਮਰ ਦਾ ਵੱਡਾ ਹਿੱਸਾ ਉਹ ਇੰਗਲੈਂਡ ਵਿਚ ਹੀ ਰਹੇ | ਸਵ: ਸ਼ਵਿੰਦਰ ਸਿੰਘ ਢਿੱਲੋਂ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਡਾ. ਸੁਰਿੰਦਰ ਸਿੰਘ ਭੱਠਲ ਦੇ ਬਹਿਨੋਈ ਸਨ | ਉਨ੍ਹਾਂ ਦੇ ਦੇਹਾਂਤ 'ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਆਤਮਜੀਤ ਸਿੰਘ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਨਿਰਮਲ ਜੌੜਾ, ਜਸਮੇਰ ਸਿੰਘ ਢੱਟ, ਕੰਵਲਜੀਤ ਸਿੰਘ ਸ਼ੰਕਰ, ਬੂਟਾ ਸਿੰਘ ਚੌਹਾਨ ਬਰਨਾਲਾ, ਪਵਨ ਪਰਿੰਦਾ, ਨਵਦੀਪ ਸਿੰਘ ਗਿੱਲ ਚੰਡੀਗੜ੍ਹ ਸਮੇਤ ਯੂ.ਕੇ. ਵੱਸਦੇ ਲੇਖਕਾਂ ਡਾ. ਤਾਰਾ ਸਿੰਘ ਆਲਮ, ਪੰਜਾਬੀ ਗਾਇਕ ਚੰਨੀ ਅਲਾਪ ਗਰੁੱਪ, ਮਹਿੰਦਰਪਾਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਚਾਹਲ ਬਰਮਿੰਘਮ, ਤਰਲੋਚਨ ਸਿੰਘ ਚੰਨ ਜੰਡਿਆਲਵੀ ਵੁਲਵਰਹੈਪਟਨ, ਮਨਦੀਪ ਸਿੰਘ ਖੁਰਮੀ ਗਲਾਸਗੋ, ਦੇਸੀ ਰੇਡੀਓ ਦੇ ਮਾਲਕ ਅਜੀਤ ਸਿੰਘ ਖਹਿਰਾ ਸਮੇਤ ਕਈ ਲੇਖਕਾਂ ਨੇ ਸ਼ਵਿੰਦਰ ਸਿੰਘ ਢਿੱਲੋਂ ਦੇ ਦੇਹਾਂਤ 'ਤੇ ਢਿੱਲੋਂ ਅਤੇ ਭੱਠਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਪੰਚਾਇਤਾਂ, ਧਾਰਮਿਕ ਜਥੇਬੰਦੀਆਂ ਤੇ ਵਿਦਿਆਰਥੀ ਸੰਸਥਾਵਾਂ ਪੰਜਾਬੀ ਮਾਤ-ਭਾਸ਼ਾ ਲਿਖਵਾਉਣ ਲਈ ਘਰ-ਘਰ ਮੁਹਿੰਮ ਚਲਾਉਣ-ਪੀਰ... ਅਗਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਐਡਵੋਕੇਟ ਘੁੰਮਣ ਦੀ ਅਗਵਾਈ ਹੇਠ ਅਕਾਲੀ ਦਲ ਵਲੋਂ ਜ਼ੋਰਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।