12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਲੁਧਿਆਣਾ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਲਗਾਈ ਜਾਣ ਵਾਲੀ ਪ੍ਰਦਰਸ਼ਨੀ ਅੱਜ ਤੋਂ

ਲੁਧਿਆਣਾ, 11 ਸਤੰਬਰ (ਜਤਿੰਦਰ ਭੰਬੀ)-ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਲਗਾਈ ਜਾਣ ਵਾਲੀ ਤਿੰਨ ਰੋਜ਼ਾ ਪ੍ਰਦਰਸ਼ਨੀ ਅੱਜ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਪ੍ਰਬੰਧਕਾਂ ਨ ਦੱਸਿਆਂ ਕਿ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿਖੇ ਲੱਗਣ ਵਾਲੀ ਇਹ ਪ੍ਰਦਰਿਸ਼ਨੀ ਅੱਜ 12 ਸਤੰਬਰ ਤੋਂ ਸ਼ੁਰੂ ਹੋਕੇ 14 ਸਤੰਬਰ ਤੱਕ ਲੱਗੇਗੀ।

ਅਜੀਤ ਡੈਸਕ 12-09-2026
ਲੁਧਿਆਣਾ, 11 ਸਤੰਬਰ (ਜਤਿੰਦਰ ਭੰਬੀ)-ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਵਲੋਂ ਲਗਾਈ ਜਾਣ ਵਾਲੀ ਤਿੰਨ ਰੋਜ਼ਾ ਪ੍ਰਦਰਸ਼ਨੀ ਅੱਜ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਪ੍ਰਬੰਧਕਾਂ ਨ ਦੱਸਿਆਂ ਕਿ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਵਿਖੇ ਲੱਗਣ ਵਾਲੀ ਇਹ ਪ੍ਰਦਰਿਸ਼ਨੀ ਅੱਜ 12 ਸਤੰਬਰ ਤੋਂ ਸ਼ੁਰੂ ਹੋਕੇ 14 ਸਤੰਬਰ ਤੱਕ ਲੱਗੇਗੀ। ਉਨ੍ਹਾਂ ਦੱਸਿਆ ਕਿ ਇਸ ਐਚ.ਐਮ. ਟੈਕਸ ਤਿੰਨ ਰੋਜਾ ਪ੍ਰਦਰਸ਼ਨੀ ਵਿਚ ਦੇਸ ਭਰ 100 ਤੋਂ ਵਧੇਰੇ ਬ੍ਰਾਂਡ ਵਾਲੇ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਅਤੇ ਨਵੀਆਂ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਆਸ ਜਤਾਈ ਕਿ ਇਸ ਵਾਰ ਪਿਛਲੇ ਵਰ੍ਹੇ ਨਾਲੋਂ ਵੀ ਵੱਧ ਉਤਪਾਦਕ ਸ਼ਾਮਿਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਪੰਜਾਬ, ਹਿਮਾਚਲ ਪ੍ਰਦੇਸ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਦੀਆਂ ਚਾਰ ਰਾਜ ਐਸੋਸੀਏਸਨਾਂ ਦੇ ਸਾਰੇ ਮੈਂਬਰਾਂ ਅਤੇ ਦੇਸ਼ ਦੇ ਦੂਜੇ ਰਾਜਾਂ ਤੋਂ ਟੈਂਟ, ਸਜਾਵਟ, ਕੇਟਰਿੰਗ ਅਤੇ ਦਾਅਵਤ ਐਸੋਸੀਏਸਨਾਂ ਨੂੰ ਇਸ ਪ੍ਰਦਰਸਨੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਇਸ ਪ੍ਰਦਰਸ਼ਨੀ ‘ਚ ਨਵੇਂ ਉਤਪਾਦਾਂ ਅਤੇ ਅਤਿ-ਆਧੁਨਿਕ ਡਿਜਾਈਨਾਂ ਬਾਰੇ ਜਾਨਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਨੂੰ ਕਾਮਯਾਬ ਕਰਨ ਲਈ ਲੁਧਿਆਣਾ ਟੈਂਟ ਫੀਲਰਜ਼ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ, ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਐਸ.ਐਸ. ਮੱਕੜ, ਅਸ਼ੋਕ ਸਰਮਾਂ ਜਥੇਬੰਦਕ ਸਕੱਤਰ, ਰਾਜ ਅਗਰਵਾਲ, ਜੀ.ਐਸ. ਖੁਰਾਣਾ, ਓਮ ਭਾਟੀਆ, ਗੁਰਪ੍ਰੀਤ ਸਿੰਘ ਲੱਕੀ, ਡਿੰਪੀ ਮੱਕੜ, ਗੁਰਮੀਤ ਸਿੰਘ, ਰਾਜਨ ਮਲਹੋਤਰਾ, ਕਿਰਪਾਲ ਸਿੰਘ ਮਾਨ, ਹਰਹੀਤ ਸਿੰਘ, ਹਰਵਿੰਦਰ ਸਿੰਘ ਬੱਗਾ, ਲੱਕੀ ਬੱਗਾ, ਮਨਜੀਤ ਸਿੰਘ ਬੱਗਾ, ਪ੍ਰਿੰਸ ਸਿੰਘ ਬੱਗਾ, ਮਨਜੀਤ ਸਿੰਘ, ਵਿਜੇ ਸਿੰਗਲਾ, ਸ਼ਿਆਮ ਗੋਇਲ, ਤਰਸੇਮ ਗੋਇਲ, ਸੰਦੀਪ ਮਹਾਜਨ, ਹੈਪੀ ਨਰੂਲਾ, ਰਾਜੂ ਧਾਲੀਵਾਲ, ਅਨਿਲ ਅਗਰਵਾਲ ਆਦਿ ਮੈਂਬਰਾਂ ਵਲੋਂ ਵੱਧ ਤੋਂ ਵੱਧ ਸੱਦੇ ਭੇਜੇ ਗਏ ਹਨ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪਿਛਲੀ ਖ਼ਬਰ ਲੁਧਿਆਣਾ ਵਿਚ ਬੈਂਕ ਕਰਮਚਾਰੀਆਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਡਾਇਰੈਕਟਰ ਪਾਲੀ ਦੇ ਜਨਮ ਦਿਨ ‘ ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।