14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

'ਆਪ' ਸਰਕਾਰ ਵਲੋਂ ਸਰਕਾਰੀ ਅਤੇ ਗੈਰ ਸਰਕਾਰੀ ਕਾਮਿਆਂ ਦੀ ਮੂਲ ਤਨਖ਼ਾਹ 'ਚ 15 ਫ਼ੀਸਦੀ ਦਾ ਵਾਧਾ ਕਰਨਾ ਸ਼ਲਾਘਾਯੋਗ-ਅਜੈ ਮਿੱਤਲ <br/>

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਡਾ. ਤਰਲੋਚਨ ਸਿੰਘ)-1 ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ | ਸੈਸ਼ਨ ਦੌਰਾਨ ਲੇਬਰ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵਲੋਂ ਮਜ਼ਦੂਰਾਂ ਦੀ ਬੇਸਿਕ ਤਨਖ਼ਾਹ ਵਿਚ 15 ਫ਼ੀਸਦੀ ਵਾਧਾ ਕਰਨ ਸਬੰਧੀ ਮਤਾ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਸਮੂਹ ਵਿਧਾਇਕਾਂ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਇਤਿਹਾਸਕ ਫ਼ੈਸਲੇ ਦਾ ਅਧਿਕਾਰਕ ਐਲਾਨ ਕਰਦੇ ਹੋਏ ਇਸ 'ਤੇ ਮੋਹਰ ਲਗਾਈ | ਜ਼ਿਕਰਯੋਗ ਹੈ ਕਿ ਸਰਕਾਰੀ ਤੇ ਗੈਰ ਸਰਕਾਰੀ ਮਜ਼ਦੂਰਾਂ ਦੀਆਂ ਮੂਲ ਤਨਖ਼ਾਹਾਂ ਵਿਚ ਇਹ ਵਾਧਾ ਲਗਭਗ 13 ਸਾਲਾਂ ਬਾਅਦ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਲੇਬਰ ਬੋਰਡ ਪੰਜਾਬ ਦੇ ਮੈਂਬਰ ਅਜੈ ਮਿੱਤਲ ਨੇ ਭਰਪੂਰ ਸਵਾਗਤ ਕੀਤਾ ਹੈ | ਉਨ੍ਹਾਂ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਲੇਬਰ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਆਮ ਲੋਕਾਂ ਅਤੇ ਮਜ਼ਦੂਰ ਵਰਗ ਦੀ ਭਲਾਈ ਨੂੰ ਪਹਿਲ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿਰਫ਼ ਤਨਖ਼ਾਹ ਵਿਚ ਵਾਧਾ ਨਹੀਂ, ਸਗੋਂ ਮਜ਼ਦੂਰਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਮਿਹਨਤ ਦੀ ਕਦਰ ਦਾ ਪ੍ਰਤੀਕ ਹੈ |

ਪਿਛਲੀ ਖ਼ਬਰ ਸ਼ਹਿਰ ਤੋਂ ਬਾਹਰ ਪੈਂਦੀਆਂ ਕਾਲੋਨੀਆਂ ਅਤੇ ਪਿੰਡਾਂ 'ਚ ਸੀਵਰੇਜ ਪ੍ਰਣਾਲੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਏ.ਕੇ.ਐਮ. ਪੰਜਾਬ ਵਲੋਂ 4 ਨੂੰ ਪੰਜਾਬ ਦੇ ਸਾਰੇ ਟੋਲ ਕੀਤੇ ਜਾਣਗੇ ਬੰਦ-ਜਥੇ: ਨਿਮਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।