14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸ਼ਹਿਰ ਤੋਂ ਬਾਹਰ ਪੈਂਦੀਆਂ ਕਾਲੋਨੀਆਂ ਅਤੇ ਪਿੰਡਾਂ 'ਚ ਸੀਵਰੇਜ ਪ੍ਰਣਾਲੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 03-05-2026
ਆਲਮਗੀਰ, 2 ਮਈ (ਜਰਨੈਲ ਸਿੰਘ)-ਮਹਾਂਨਗਰ ਬਣਨ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਸੂਬਾ ਪੰਜਾਬ ਦਾ ਪਹਿਲਾ ਸ਼ਹਿਰ ਲੁਧਿਆਣਾ ਦੇ ਨਾਲ ਲੱਗਦੀਆਂ ਸੈਂਕੜੇ ਕਾਲੋਨੀਆਂ ਅਤੇ ਨੇੜਲੇ ਪਿੰਡਾਂ ਵਿਚ ਸੀਵਰੇਜ ਪ੍ਰਣਾਲੀ ਨਾ ਹੋਣ ਕਾਰਨ ਉਥੋਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ¢ ਇਸ ਸੰਬੰਧੀ ਜਦੋਂ ਪਿੰਡ ਆਲਮਗੀਰ ਦੇ ਪਤਵੰਤੇ ਸੱਜਣਾਂ ਚਰਨ ਸਿੰਘ ਚੱਕੀ ਵਾਲੇ, ਪੰਚ ਹਰਜੀਤ ਸਿੰਘ, ਪੰਚ ਨਾਮਦੇਵ ਸਿੰਘ, ਗੁਰਦੀਪ ਸਿੰਘ ਦੀਪਾ, ਅਮਰਜੀਤ ਸਿੰਘ, ਕੁਲਵੰਤ ਸਿੰਘ ਕੰਤਾ, ਮਾਸਟਰ ਸੁਭਾਸ਼ ਚੰਦ, ਅਮਰ ਸਿੰਘ ਐਸ.ਡੀ.ਓ., ਕੁਲਦੀਪ ਸਿੰਘ ਬੱਗਾ ਆਦਿ ਨੇ ਦੱਸਿਆ ਕਿ ਪਿੰਡਾਂ ਦੇ ਬਾਹਰਵਾਰ ਬਣੀਆਂ ਨਾਜਾਇਜ਼ ਕਾਲੋਨੀਆਂ ਦੇ ਮਾਲਕਾਂ ਵਲੋਂ ਸੀਵਰੇਜ ਆਦਿ ਦੀ ਸਹੂਲਤ ਨਾ ਦੇਣ ਕਾਰਨ ਟੋਭਿਆਂ ਦੀ ਗਿਣਤੀ ਵਧ ਰਹੀ ਹੈ¢ ਉਨ੍ਹਾਂ ਦੱਸਿਆ ਕਿ ਪਿੰਡ ਆਲਮਗੀਰ ਸਥਿਤ ਪਹਿਲਾਂ ਹੀ ਪੰਜ ਟੋਭੇ ਸਨ, ਜਿਨ੍ਹਾਂ ਵਿਚਲੀ ਗੰਦਗੀ ਅਤੇ ਗੰਦੇ ਪਾਣੀ ਦੀ ਬਦਬੋ ਕਾਰਨ ਆਪਣੇ ਘਰਾਂ 'ਚ ਖੜੇ ਹੋਣਾ ਵੀ ਮੁਸ਼ਕਿਲ ਸੀ, ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਟੋਭੇ ਦੀ ਸਫ਼ਾਈ ਸੰਬੰਧੀ ਕਿਹਾ ਗਿਆ ਸੀ, ਪ੍ਰੰਤੂ ਸਾਫ਼-ਸਫ਼ਾਈ ਨਾ ਹੋਣ ਦੀ ਵਜ੍ਹਾ ਦੇ ਚੱਲਦੇ ਸੰਬੰਧਿਤ ਵਿਭਾਗ ਨਾਲ ਕੋਰਟ ਕੇਸ ਵੀ ਚੱਲ ਰਿਹਾ ਹੈ¢ ਉਕਤ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਗੰਦੇ ਪਾਣੀ ਵਾਲੇ ਟੋਭਿਆਂ ਕਾਰਨ ਜਿੱਥੇ ਇਲਾਕੇ ਅੰਦਰ ਮਾਹÏਲ ਬਦਬੂਦਾਰ ਅਤੇ ਮੱਖੀ, ਮੱਛਰਾਂ ਦੀ ਭਰਮਾਰ ਰਹਿੰਦੀ ਹੈ, ਉਥੇ ਹੀ ਕਈ ਕਿਸਮ ਦੀਆਂ ਭਿਆਨਕ ਜਾਨ ਲੇਵਾ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਹਰ ਵੇਲੇ ਬਣਿਆ ਰਹਿੰਦਾ ਹੈ¢ ਉਕਤ ਆਗੂਆਂ ਨੇ ਜ਼ੋਰਦਾਰ ਸ਼ਬਦਾਂ ਵਿਚ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਨਾਲ ਲੱਗਦੇ ਨੇੜਲੇ ਪਿੰਡਾਂ ਅਤੇ ਕਾਲੋਨੀਆਂ ਵਿਚ ਸੀਵਰੇਜ, ਸਟਰੀਟ ਲਾਈਟ ਸਮੇਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ¢
ਕੀ ਕਹਿਣਾ ਹੈ ਸੀਨੀਅਰ ਅਕਾਲੀ ਆਗੂ ਹਰਨਾਮਪੁਰਾ ਦਾ
ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਕÏਮੀ ਮੀਤ ਪ੍ਰਧਾਨ ਤੇ ਨੈਸ਼ਨਲ ਐਵਾਰਡ ਜੇਤੂ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ (ਸਾਬਕਾ ਸਰਪੰਚ) ਨੇ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਦੇਰੀ ਦੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਕਾਲੋਨੀਆਂ ਅਤੇ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ 'ਚ ਸ਼ਾਮਿਲ ਕਰਕੇ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ¢ ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਉਕਤ ਮਤਾ ਲਿਆਂਦਾ ਗਿਆ ਸੀ, ਪ੍ਰੰਤੂ ਕੁੱਝ ਮਹੀਨਿਆਂ ਬਾਅਦ ਸਰਕਾਰ ਬਦਲ ਜਾਣ ਕਾਰਨ ਉਸ ਵੇਲੇ ਦੀ ਕਾਂਗਰਸ ਸਰਕਾਰ ਅਤੇ ਮÏਜੂਦਾ 'ਆਪ' ਸਰਕਾਰ ਨੇ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਆਗਾਮੀ 2027 ਦੀਆਂ ਚੋਣਾਂ ਦÏਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗਠਨ ਉਪਰੰਤ ਉਕਤ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ¢

ਪਿਛਲੀ ਖ਼ਬਰ ਐਨ.ਐਸ.ਪੀ.ਐਸ. ਵਿਖੇ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਸਰਕਾਰੀ ਅਤੇ ਗੈਰ ਸਰਕਾਰੀ ਕਾਮਿਆਂ ਦੀ ਮੂਲ ਤਨਖ਼ਾਹ 'ਚ 15 ਫ਼ੀਸਦੀ ਦਾ ਵਾਧਾ ਕਰਨਾ ਸ਼ਲਾਘਾਯੋਗ-ਅਜੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।