14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਈ ਦਿਵਸ ਮÏਕੇ ਸਾਹਿਤ ਵਿਚਾਰ ਚਰਚਾ <br/>

ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਡਾ. ਤਰਲੋਚਨ ਸਿੰਘ)-ਪੰਜਾਬ ਵਿਚ ਸਾਹਿਤ ਚੇਤਨਾ ਲਹਿਰ ਪਸਾਰਨ ਹਿਤ ਪਿਛਲੇ 25 ਸਾਲਾਂ ਤੋਂ ਕਾਰਜਸ਼ੀਲ ਸੰਸਥਾ ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਅੱਜ ਲੁਧਿਆਣਾ ਵਿਚ ਮਈ ਦਿਵਸ ਮÏਕੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਦੇ ਵੱਡੇ ਲੇਖਕ ਬਾਲ ਸਾਹਿਤ ਵੱਲ ਵੱਧ ਧਿਆਨ ਦੇਣ ਜਿਸ ਨਾਲ ਪੰਜਾਬ ਦੇ ਬੱਚਿਆਂ ਦੀ ਮਾਨਸਿਕਤਾ ਨੂੰ ਬਚਪਨ ਤੋਂ ਹੀ ਸ਼ਬਦ ਸਭਿਆਚਾਰ ਨਾਲ ਜੋੜਿਆ ਜਾ ਸਕੇ¢ ਨÏਜਵਾਨ ਲੇਖਕ ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਾਲ ਸਾਹਿਤ ਉਹ ਸਮਰੱਥ ਵੰਨਗੀ ਹੈ ਜਿਸ ਦੀ ਰਚਨਾ ਬੱਚਿਆਂ ਨੂੰ ਕੇਂਦਰ ਵਿਚ ਰੱਖ ਕੇ ਕੀਤੀ ਜਾਵੇ ਤਾਂ ਵੱਧ ਅਸਰ ਰੱਖਦੀ ਹੈ¢ ਉਨ੍ਹਾਂ ਇਸ ਮÏਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਸਿਕ ਪ੍ਰਕਾਸ਼ਿਤ ਪਰਚੇ 'ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ' ਦੀ ਕਾਪੀ ਪ੍ਰੋ. ਗੁਰਭਜਨ ਗਿੱਲ ਦੀ ਪੋਤਰੀ ਅਸੀਸ ਕÏਰ ਗਿੱਲ ਨੂੰ ਭੇਟ ਕੀਤੀ¢ ਇਸ ਮÏਕੇ ਕਵਿੱਤਰੀ ਬਖ਼ਸ਼ ਸੰਘਾ ਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਵੀ ਵਿਚਾਰ ਵਟਾਂਦਰੇ ਵਿਚ ਹਿੱਸਾ ਲਿਆ¢ ਖੁਸ਼ਵੰਤ ਬਰਗਾੜੀ ਤੇ ਡਾ. ਸਟਾਲਿਨਜੀਤ ਸਿੰਘ ਨੇ ਪੀਪਲਜ਼ ਫੋਰਮ ਵਲੋਂ ਛਾਪੀ ਲੇਖਕ ਡਾਇਰੀ ਅਤੇ ਕੁੱਝ ਪੁਸਤਕਾਂ ਦਾ ਸੈੱਟ ਪ੍ਰੋ. ਗਿੱਲ ਨੂੰ ਭੇਟ ਕੀਤਾ¢ ਇਸ ਮÏਕੇ ਪ੍ਰੋ. ਗੁਰਭਜਨ ਗਿੱਲ ਨੇ ਸਾਰੇ ਲੇਖਕਾਂ ਦਾ ਸਵਾਗਤ ਕਰਨ ਉਪਰੰਤ ਕਿਹਾ ਕਿ ਉਹ ਆਪ ਹਰ ਸਾਲ ਘੱਟੋ ਘੱਟ ਇਕ ਬਾਲ ਸਾਹਿਤ ਦੀ ਪੁਸਤਕ ਲਿਖਿਆ ਕਰਨਗੇ ਅਤੇ ਸਾਥੀ ਕਲਮਕਾਰਾਂ ਨੂੰ ਵੀ ਪ੍ਰੇਰਤ ਕਰਨਗੇ¢

ਪਿਛਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਅਗਲੀ ਖ਼ਬਰ ਐਨ.ਐਸ.ਪੀ.ਐਸ. ਵਿਖੇ ਮਜ਼ਦੂਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।