15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਦੇ ਵਿਧਾਨ ਸਭਾ 'ਚ ਕੀਤੇ ਵਤੀਰੇ ਦੀ ਨਿੰਦਾ ਕਰਦਾ ਹੈ-ਮਹੇਸ਼ਇੰਦਰ ਗਰੇਵਾਲ

ਅਜੀਤ ਡੈਸਕ 03-05-2026
ਮਲੌਦ, 2 ਮਈ (ਸਹਾਰਨ ਮਾਜਰਾ)-ਮਜ਼ਦੂਰ ਦਿਵਸ ਵਰਗੇ ਪਵਿੱਤਰ ਮੌਕੇ 'ਤੇ ਮੁੱਖ ਮੰਤਰੀ ਦਾ ਵਿਧਾਨ ਸਭਾ 'ਚ ਵਤੀਰਾ ਬਿਲਕੁਲ ਸਦਨ ਦੇ ਅਨੁਕੂਲ ਨਹੀਂ ਰਿਹਾ, ਸ਼੍ਰੋਮਣੀ ਅਕਾਲੀ ਦਲ ਇਸ ਦੀ ਪੂਰਨ ਤੌਰ 'ਤੇ ਸਖ਼ਤ ਨਿਖੇਧੀ ਕਰਦਾ ਹੋਇਆ ਮੰਗ ਕਰਦਾ ਹੈ ਕਿ ਪੰਜਾਬ ਦੀ ਜਨਤਾ ਸਾਹਮਣੇ ਸੱਚਾਈ ਲਿਆਂਦੀ ਜਾਵੇ | ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੌਰ ਕਮੇਟੀ ਮੈਂਬਰ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣੇ ਬੇਹੱਦ ਕਰੀਬੀ ਸਾਥੀ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ (ਮਲੌਦ) ਦੀ ਹਾਜ਼ਰੀ ਦੌਰਾਨ ਲਗਾਏ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਇੱਕ ਬਹੁਤ ਪਵਿੱਤਰ ਸਦਨ ਹੈ ਜਿੱਥੇ ਪੰਜਾਬ ਦੇ ਕਰੀਬ 3 ਕਰੋੜ ਵਾਸੀਆਂ ਨੂੰ ਸੁਵਿਧਾਵਾਂ ਸਹੂਲਤਾਂ ਦੇਣ ਲਈ ਬਹੁਤ ਵੱਡੇ ਕਾਰਜ ਆਰੰਭੇ ਜਾਂਦੇ ਹਨ, ਇਸ ਲਈ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਨੇਕ ਤੇ ਸਾਫ਼ ਦਿਲੀ ਇੱਛਾ ਨਾਲ ਇੱਥੇ ਸ਼ਮੂਲੀਅਤ ਕਰਨੀ ਚਾਹੀਦੀ ਹੈ | 2027 ਚ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਸਮੇਤ ਸਾਰੇ ਵਿਧਾਇਕਾਂ, ਮੰਤਰੀਆਂ ਦੀ ਨੀਂਦ ਉਡਾਉਣ ਲਈ ਪੱਬਾਂ ਭਾਰ ਹਨ |
ਪਿਛਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਕੋਟਾਂ ਦੀ ਵਿਦਿਆਰਥਣ ਨੇ ਧਾਰਮਿਕ ਪ੍ਰੀਖਿਆ 'ਚੋਂ ਮੈਰਿਟ ਹਾਸਿਲ ਕੀਤੀ ਅਗਲੀ ਖ਼ਬਰ ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲਾ 9 ਮਈ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।