11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਲਵਾ ਸੈਂਟਰਲ ਕਾਲਜ ਵਿਖੇ ਕਰਵਾਇਆ ਵਿਦਾਇਗੀ ਸਮਾਗਮ

ਅਜੀਤ ਡੈਸਕ 04-05-2026
ਲੁਧਿਆਣਾ, 3 ਮਈ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਬੀ.ਐਡ. ਦੂਜੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਬੀ.ਐਡ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਮਾਡਲਿੰਗ ਰਾਊਾਡ (ਰਾਊਾਡ 1) ਨਾਲ ਹੋਈ, ਜਿਸ ਤੋਂ ਬਾਅਦ ਟੈਲੈਂਟ ਹੰਟ (ਰਾਊਾਡ 2) ਅਤੇ ਅੰਤ ਵਿਚ ਪ੍ਰਸ਼ਨ-ਉੱਤਰ ਰਾਊਾਡ (ਰਾਊਾਡ 3) ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਆਯੋਜਕ ਡਾ. ਏਕਤਾ ਮਹਿਤਾ ਸਨ | ਜੱਜ ਵਜੋਂ ਡਾ. ਹਰਪ੍ਰੀਤ ਗਰੇਵਾਲ ਅਤੇ ਡਾ. ਜਸਵੀਰ ਕੌਰ ਸ਼ਾਮਲ ਸਨ | ਮਿਸ ਐਲੀਗੈਂਟ ਦਾ ਖਿਤਾਬ ਸਿਮਰਨ ਬੱਠ ਨੂੰ ਦਿੱਤਾ ਗਿਆ ਅਤੇ ਮਿਸ ਬਿਊਟੀਫੁਲ ਸਮਾਈਲ ਦਾ ਖਿਤਾਬ ਗੁਰਦੇਵ ਕੌਰ ਨੇ ਜਿੱਤਿਆ | ਦਿਵਿਆਂਸ਼ੀ ਨੂੰ ਦੂਜੀ ਰਨਰ-ਅੱਪ ਘੋਸ਼ਿਤ ਕੀਤਾ ਗਿਆ, ਰਾਜਪ੍ਰੀਤ ਕੌਰ ਨੂੰ ਪਹਿਲੀ ਰਨਰ-ਅੱਪ ਅਤੇ ਸ਼੍ਰੇਆ ਸੂਦ ਨੂੰ ਮਿਸ ਫੇਅਰਵੈੱਲ ਘੋਸ਼ਿਤ ਕੀਤਾ ਗਿਆ | ਵਿਦਿਆਰਥੀਆਂ ਨੇ ਮਨੋਰੰਜਕ ਖੇਡਾਂ ਖੇਡ ਕੇ ਅਤੇ ਡੀਜੇ ਗੀਤਾਂ 'ਤੇ ਨੱਚ ਕੇ ਖੂਬ ਮੌਜ ਮਸਤੀ ਕੀਤੀ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਸਭ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਜਰਨੈਲ ਹਰੀ ਸਿੰਘ ਨਲਵਾ ਦੇ ਸੂਰਮਗਤੀ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਕਿੰਡਜ ਪੋਪਿੰਨ ਪਲੇਅਵੇਅ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।