30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਲੁਧਿਆਣਾ 'ਚ ਕਥਿਤ ਗੈਰ ਕਾਨੂੰਨੀ ਕਮਰਸ਼ੀਅਲ ਉਸਾਰੀਆਂ ਬੇਖ਼ੌਫ ਜਾਰੀ <br/>

ਸ਼ਹਿਰ ਵਿਚ ਚੱਲ ਰਹੀ ਇਕ ਉਸਾਰੀ ਦੇ ਕੰਮ ਦਾ ਦਿ੍ਸ਼ | ਅਜੀਤ ਤਸਵੀਰ <br/> 11-05-2026
ਲੁਧਿਆਣਾ, 10 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਡੀ. ਅਧੀਨ ਆਉਂਦੇ ਕਈ ਇਲਾਕਿਆਂ 'ਚ ਕਥਿਤ ਤੌਰ 'ਤੇ ਗੈਰ ਕਾਨੰੂਨੀ ਕਮਰਸ਼ੀਅਲ ਉਸਾਰੀਆਂ ਨੂੰ ਲੈ ਕੇ ਨਗਰ ਨਿਗਮ ਦੀ ਕਾਰਗੁਜ਼ਾਰੀ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ | ਸਿਵਲ ਲਾਈਨਜ਼ ਸਥਿਤ ਜਗਦੰਬੇ ਮਾਰਕੀਟ ਤੇ ਨਿਊ ਦੀਪ ਨਗਰ ਇਲਾਕੇ ਵਿਚ ਚੱਲ ਰਹੇ ਨਿਰਮਾਣ ਕਾਰਜਾਂ ਨੰੂ ਲੈ ਕੇ ਲੋਕਾਂ 'ਚ ਚਰਚਾ ਅਤੇ ਨਾਰਾਜ਼ਗੀ ਵਧਦੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਨਿਊ ਦੀਪ ਨਗਰ 'ਚ ਆਰੀਆ ਕਾਲਜ ਫ਼ਾਰ ਬੁਆਏ ਦੀ ਪਿਛਲੀ ਸਾਈਡ 'ਤੇ ਇਕ ਤਿੰਨ ਮੰਜ਼ਿਲਾਂ ਕਮਰਸ਼ੀਅਲ ਇਮਾਰਤ ਕਥਿਤ ਤੌਰ ਤੇ ਬਿਨਾਂ ਮਨਜ਼ੂਰੀ ਅਤੇ ਬਿਲਡਿੰਗ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਜਾ ਰਹੀ ਹੈ | ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਸ ਉਸਾਰੀ ਲਈ ਨਾ ਤਾਂ ਨਗਰ ਨਿਗਮ ਤੋਂ ਨਕਸ਼ਾ ਮਨਜ਼ੂਰ ਕਰਵਾਇਆ ਅਤੇ ਨਾ ਹੀ ਲੋੜੀਂਦੀਆਂ ਫ਼ੀਸਾਂ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਹੋਈਆਂ, ਜਿਸ ਕਾਰਨ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਣ ਦੀ ਚਰਚਾ ਚੱਲ ਰਹੀ ਹੈ | ਇਸੇ ਤਰ੍ਹਾਂ ਸਿਵਲ ਲਾਈਨਜ਼ ਦੀ ਜਗਦੰਬੇ ਮਾਰਕੀਟ ਵਿਚ ਵੀ ਪੁਰਾਣੀਆਂ ਦੁਕਾਨਾਂ ਨੂੰ ਢਾਹ ਕੇ ਨਵੀਂ ਕਮਰਸ਼ੀਅਲ ਇਮਾਰਤ ਦੀ ਉਸਾਰੀ ਦਾ ਕੰਮ ਪਿਛਲੇ ਕਰੀਬ ਦਸ ਦਿਨਾਂ ਤੋਂ ਤੇਜ਼ੀ ਨਾਲ ਜਾਰੀ ਹੈ | ਦੋਸ਼ ਹਨ ਕਿ ਛੁੱਟੀ ਵਾਲੇ ਦਿਨ ਵੀ ਨਿਰਮਾਣ ਕੰਮ ਬਿਨਾਂ ਰੋਕ-ਟੋਕ ਚੱਲਦਾ ਰਿਹਾ ਅਤੇ ਮੌਕੇ 'ਤੇ ਲੈਂਟਰ ਪਾਉਣ ਤੱਕ ਦੀ ਕਾਰਵਾਈ ਕੀਤੀ ਗਈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇੰਨਾ ਵੱਡਾ ਨਿਰਮਾਣ ਕੰਮ ਸੰਬੰਧਿਤ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ | ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਜੇਕਰ ਨਗਰ ਨਿਗਮ ਦੀ ਬਿਲਡਿੰਗ ਬਰਾਂਚ, ਐਮ. ਟੀ. ਪੀ., ਏ. ਟੀ. ਪੀ. ਤੇ ਬਿਲਡਿੰਗ ਇੰਸਪੈਕਟਰ ਨਿਯਮਿਤ ਨਿਗਰਾਨੀ ਕਰ ਰਹੇ ਹਨ ਤਾਂ ਫਿਰ ਅਜਿਹੀਆਂ ਕਥਿਤ ਗੈਰ ਕਾਨੰੂਨੀ ਉਸਾਰੀਆਂ 'ਤੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਹੋ ਰਹੀ | ਹਾਲਾਂਕਿ ਨਗਰ ਨਿਗਮ ਵਲੋਂ ਇਸ ਮਾਮਲੇ ਸੰਬੰਧੀ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ | ਹੁਣ ਜਦੋਂ ਨਗਰ ਨਿਗਮ ਵਲੋਂ ਨਿਯਮਿਤ ਮਿੳਾੂਸੀਪਲ ਟਾਊਨ ਪਲਾਨਰ ਤੇ ਏ. ਟੀ. ਪੀ. ਤਾਇਨਾਤ ਕੀਤੇ ਗਏ ਹਨ ਤਾਂ ਸ਼ਹਿਰ 'ਚ ਕਥਿਤ ਤੌਰ 'ਤੇ ਬਿਨਾਂ ਮਨਜ਼ੂਰੀ ਚੱਲ ਰਹੀਆਂ ਕਮਰਸ਼ੀਅਲ ਉਸਾਰੀਆਂ ਨੇ ਮੁੜ ਨਿਗਰਾਨੀ ਪ੍ਰਣਾਲੀ 'ਤੇ ਗੰਭੀਰ ਸਵਾਲ ਖੜੇ੍ਹ ਕਰ ਦਿੱਤੇ ਹਨ |

ਪਿਛਲੀ ਖ਼ਬਰ ਸੁਖਬੀਰ ਵਲੋਂ ਹਲਕਾ ਗਿੱਲ ਦੇ ਪਾਰਟੀ ਮੁੱਖ ਦਫ਼ਤਰ ਦਾ ਉਦਘਾਟਨ ਹਰਪ੍ਰੀਤ ਸਿੰਮਕ ਦੀ ਸੁਖਬੀਰ ਨੇ ਕੀਤੀ ਸ਼ਲਾਘਾ <br/>... ਅਗਲੀ ਖ਼ਬਰ ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ-ਵਿਜੈ ਦਾਨਵ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।