ਫੁੱਲਾਂਵਾਲ,11 ਮਈ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਸਿੰਗਲਾ ਇਨਕਲੇਵ ਵਿਖੇ ਮਾਵਾਂ ਦੇ ਪਿਆਰ, ਸਨੇਹ ਅਤੇ ਸਮਰਪਣ ਨੂੰ ਸਮਰਪਿਤ 'ਏ ਡੇ ਵਿਦ ਮੌਮਏ-ਬਾਲੀਵੁੱਡ ਸੈਲੀਬ੍ਰੇਸ਼ਨ' ਨਾਮਕ ਰੰਗਾਰੰਗ ਅਤੇ ਦਿਲ ਨੂੰ ਛੂਹਣ ਵਾਲਾ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਖ਼ੁਸ਼ੀ, ਸੰਗੀਤ, ਹਾਸੇ ਅਤੇ ਬਾਲੀਵੁੱਡ ਥੀਮ ਵਾਲੀਆਂ ਰੰਗ-ਬਿਰੰਗੀਆਂ ਸਜਾਵਟਾਂ ਨਾਲ ਰੌਣਕਮਈ ਮਾਹੌਲ ਬਣਿਆ ਹੋਇਆ ਸੀ | ਮਾਵਾਂ ਨੇ ਫ਼ੈਸ਼ਨ ਸ਼ੋਅ, ਕੁਕਿੰਗ ਵਿਦਆਉਟ ਫਾਇਰ, ਡਾਂਸ, ਗਾਇਕੀ, ਮਿਮਿਕਰੀ, ਮਨੋਰੰਜਕ ਖੇਡਾਂ ਅਤੇ ਖ਼ਾਸ ਟਾਈਟਲ ਰਾਊਾਡ ਵਰਗੀਆਂ ਕਈ ਦਿਲਚਸਪ ਗਤੀਵਿਧੀਆਂ ਅਤੇ ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਖ਼ਾਸ ਟਾਈਟਲ ਜੇਤੂਆਂ ਵਿਚ ਮਿਸ ਸੁਪਰ ਸਟੈਲਰ ਮੌਮ ਪਰਵੀਨ ਰਾਜੋਰਾ, ਮਿਸ ਫੋਟੋਜੈਨਿਕ ਕਿਰਨਜੋਤ, ਮਿਸ ਪਿਕਚਰ ਪ੍ਰਫੈਕਟ ਸ਼ਾਇਨਾ, ਮਿਸ ਬਿਊਟੀਫੁਲ ਸਮਾਈਲ ਜਸਬੀਰ ਕੌਰ, ਮਿਸ ਰਨਵੇ ਰੋਕ ਸਟਾਰ ਪ੍ਰੀਤ ਕਮਲ, ਅਤੇ ਮਿਸ ਬਾਲੀਵੁੱਡ ਕੁਇਨ ਪ੍ਰੀਤੀ ਰਹੀਆਂ | ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਸ਼੍ਰੀਮਤੀ ਕਿ੍ਤਿਕਾ ਸੇਠ ਨੇ ਕਿਹਾ ਕਿ ਮਾਵਾਂ ਹਰ ਬੱਚੇ ਦੀ ਜ਼ਿੰਦਗੀ 'ਚ ਸਭ ਤੋਂ ਮਜ਼ਬੂਤ ਸਹਾਰਾ ਹੁੰਦੀਆਂ ਹਨ |