20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡਰੱਗਜ਼ ਕੰਟਰੋਲ ਵਿਭਾਗ ਵਲੋਂ ਐਮ.ਟੀ.ਪੀ. ਕਿੱਟਾਂ ਦੀ ਗੈਰ ਕਾਨੂੰਨੀ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ

ਅਜੀਤ ਡੈਸਕ 13-05-2026
ਲੁਧਿਆਣਾ, 12 ਮਈ (ਡਾ. ਤਰਲੋਚਨ ਸਿੰਘ)-ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਮ.ਟੀ.ਪੀ. ਕਿੱਟਾਂ ਦੀ ਗੈਰਕਾਨੂੰਨੀ ਖਰੀਦੋ-ਫਰੋਖ਼ਤ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡਰੱਗਜ਼ ਕੰਟਰੋਲ ਵਿਭਾਗ ਵਲੋਂ ਜਾਂਚ ਹੋਰ ਤੇਜ਼ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਨਵਦੀਪ ਸੰਧੂ, ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵਲੋਂ ਦੋ ਫਰਮਾਂ ਦੀ ਜਾਂਚ ਕੀਤੀ ਗਈ | ਹੈਬੋਵਾਲ ਕਲਾਂ ਦੇ ਰਘੁਬੀਰ ਪਾਰਕ ਇਲਾਕੇ 'ਚ ਸਥਿਤ ਇਕ ਮੈਡੀਕਲ ਸਟੋਰ 'ਤੇ ਵਿਭਾਗ ਵਲੋਂ ਫਰਜ਼ੀ ਗਾਹਕ ਭੇਜ ਕੇ ਜਾਂਚ ਕੀਤੀ ਗਈ | ਕਾਰਵਾਈ ਦੌਰਾਨ ਫਰਮ ਵਲੋਂ ਬਿਨਾਂ ਡਾਕਟਰ ਦੀ ਸਲਾਹ ਤੋਂ ਅਤੇ ਬਿਨਾਂ ਵਿੱਕਰੀ ਬਿੱਲ ਜਾਰੀ ਕੀਤੇ ਐਮ.ਟੀ.ਪੀ. ਕਿੱਟ ਵੇਚੀ ਗਈ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਹੈ | ਇਸ ਸਬੰਧੀ ਤੱਥ ਮੌਕੇ 'ਤੇ ਤਿਆਰ ਕੀਤੀ ਜਾਂਚ ਰਿਪੋਰਟ ਵਿਚ ਦਰਜ ਕੀਤੇ ਗਏ | ਇਸ ਤੋਂ ਇਲਾਵਾ ਜਾਂਚ ਦੌਰਾਨ ਫਰਮ ਵਲੋਂ ਸਟਾਕ ਵਿਚ ਮੌਜੂਦ ਐਮ.ਟੀ.ਪੀ. ਕਿੱਟ ਦਾ ਖਰੀਦ ਰਿਕਾਰਡ ਵੀ ਪੇਸ਼ ਨਹੀਂ ਕੀਤਾ ਗਿਆ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਧੀਨ ਲਾਜ਼ਮੀ ਹੈ | ਡਰੱਗਜ਼ ਕੰਟਰੋਲ ਅਫ਼ਸਰ ਲੁਧਿਆਣਾ-3 ਨਵਦੀਪ ਸੰਧੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਭਿ੍ਸ਼ਟਾਚਾਰ ਦੇ ਤੋੜੇ ਸਾਰੇ ਰਿਕਾਰਡ-ਸਿੰਮਕ ਅਗਲੀ ਖ਼ਬਰ ਨਿਗਮ ਕਮਿਸ਼ਨਰ ਨੇ ਡਿਜੀਟਲ ਜਨਗਣਨਾ ਨੰੂ ਲੈ ਕੇ ਗਿਣਤੀਕਾਰਾਂ ਨੂੰ ਕਿੱਟਾਂ ਦੀ ਵੰਡ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।