20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

2 ਗੁੱਟਾਂ ਦੀ ਲੜਾਈ 'ਚ ਚਾਰ ਵਿਅਕਤੀ ਜ਼ਖਮੀ

ਅਜੀਤ ਡੈਸਕ 13-05-2026
ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਦੇ ਇਲਾਕੇ ਜੈਨ ਮੰਦਰ ਨੇੜੇ ਅੱਜ ਦੇਰ ਸ਼ਾਮ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿਚ ਚਾਰ ਵਿਅਕਤੀ ਜ਼ਖਮੀ ਹੋ ਗਏ ਹਨ | ਜਦੋਂ ਜ਼ਖਮੀ ਵਿਅਕਤੀ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਆਏ ਤਾਂ ਉਥੇ ਵੀ ਇਹਨਾਂ ਵਿਚਾਲੇ ਮੁੜ ਤੋਂ ਲੜਾਈ ਹੋਈ | ਸਿਵਲ ਹਸਪਤਾਲ 'ਚ ਹੋਈ ਲੜਾਈ ਵਿਚ ਹਰਜੀਤ ਸਿੰਘ (34) ਅਤੇ ਉਸਦੇ ਛੋਟੇ ਭਰਾ ਗੁਰਮੀਤ ਸਿੰਘ (28) ਵਾਸੀ ਪਿੰਡ ਮਾਣਕਵਾਲ ਅਤੇ ਕਰਨ (22) ਅਤੇ ਉਸਦੇ ਚਾਚਾ ਹੈਪੀ (28) ਵਾਸੀ ਸ਼ਹੀਦ ਭਗਤ ਸਿੰਘ ਨਗਰ, ਦੁੱਗਰੀ ਸ਼ਾਮਿਲ ਹਨ | ਹਰਜੀਤ ਤੇ ਗੁਰਮੀਤ ਇਕ ਗੁੱਟ ਦੇ ਹਨ ਜਦਕਿ ਕਰਨ ਅਤੇ ਹੈਪੀ ਦੂਜੇ ਗੁੱਟ ਦੇ ਦੱਸੇ ਜਾਂਦੇ ਹਨ | ਸਿਵਲ ਹਸਪਤਾਲ ਵਿਚ ਇਲਾਜ ਦÏਰਾਨ ਜ਼ਖਮੀ ਹਰਜੀਤ ਸਿੰਘ ਨੇ ਦੱਸਿਆ ਕਿ ਜੈਨ ਮੰਦਰ ਨੇੜੇ ਅੱਧਾ ਦਰਜਨ ਲੋਕਾਂ ਨੇ ਮਾਮੂਲੀ ਗੱਲ ਨੂੰ ਲੈ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ¢ ਹਰਜੀਤ ਦੇ ਭਰਾ ਗੁਰਮੀਤ ਸਿੰਘ ਦੇ ਅਨੁਸਾਰ, ਉਹ ਆਪਣੇ ਜ਼ਖਮੀ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ, ਜਿੱਥੇ ਦੂਜੇ ਗੁੱਟ ਦੇ ਲੋਕਾਂ ਨੇ ਐਮਰਜੈਂਸੀ ਰੂਮ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਦੁਬਾਰਾ ਹਮਲਾ ਕੀਤਾ, ਜਿਸ ਨਾਲ ਦੋਵੇਂ ਭਰਾ ਜ਼ਖਮੀ ਹੋ ਗਏ¢ ਦੂਜੇ ਗੁੱਟ ਦੇ ਕਰਨ ਨੇ ਦੱਸਿਆ ਕਿ ਉਹ ਦੁੱਗਰੀ ਇਲਾਕੇ ਵਿਚ ਜੈਨ ਮੰਦਰ ਨੇੜੇ ਇਕ ਮੈਡੀਕਲ ਦੁਕਾਨ ਦਾ ਮਾਲਕ ਹੈ¢ ਸੋਮਵਾਰ ਰਾਤ ਨੂੰ , ਉਹ ਸਬਜ਼ੀਆਂ ਖ਼ਰੀਦਣ ਲਈ ਬਾਜ਼ਾਰ ਗਿਆ ਸੀ ਜਦੋਂ ਇਕ ਵਿਅਕਤੀ ਨੇ ਉਸ 'ਤੇ ਪਿੱਛੇ ਤੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ¢ ਉਸ ਕਿਹਾ ਕਿ ਮÏਕੇ 'ਤੇ ਮÏਜੂਦ ਲੋਕਾਂ ਨੇ ਉਸ ਨੰੂ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ¢ ਕਰਨ ਅਨੁਸਾਰ, ਹਸਪਤਾਲ ਪਹੁੰਚਣ ਤੋਂ ਬਾਅਦ, ਦੂਜੇ ਗੁੱਟ ਨਾਲ ਝਗੜਾ ਹੋ ਗਿਆ, ਜਿਸ ਵਿਚ ਉਸਦਾ ਚਾਚਾ ਹੈਪੀ ਜ਼ਖਮੀ ਹੋ ਗਿਆ | ਲੜਾਈ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ¢ ਸਿਵਲ ਹਸਪਤਾਲ ਪੁਲਿਸ ਚÏਕੀ ਵਿਚ ਤਾਇਨਾਤ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਮÏਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ¢ ਸਿਵਲ ਹਸਪਤਾਲ ਪੁਲਿਸ ਚੌਕੀ ਵਿਚ ਤਾਇਨਾਤ ਹਵਾਲਦਾਰ ਨਰਿੰਦਰ ਸਿੰਘ ਅਨੁਸਾਰ, ਝਗੜੇ ਦੇ ਸਬੰਧ ਵਿਚ ਇਕ ਨÏਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ¢
ਪਿਛਲੀ ਖ਼ਬਰ ਲੁਧਿਆਣਾ ਵਪਾਰ ਮੰਡਲ ਨੇ ਸਟੀਲ ਮੰਤਰਾਲੇ ਨੂੰ ਪੱਤਰ ਭੇਜ ਕੇ ਸਟੀਲ ਵਪਾਰ ਬਚਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਵਿਖੇ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।