20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸੰਬੰਧੀ ਸਮਾਗਮ

ਅਜੀਤ ਡੈਸਕ 13-05-2026
ਡਾਬਾ/ਲੁਹਾਰਾ, 12 ਮਈ (ਕੁਲਵੰਤ ਸਿੰਘ ਸੱਪਲ)-ਪਿੰਡ ਲੁਹਾਰਾ, ਬਸੰਤ ਨਗਰ ਅਤੇ ਲੁਧਿਆਣਾ ਦੀਆਂ ਸੰਗਤਾਂ ਵਲੋਂ ਬਾਬਾ ਗਰੀਬਦਾਸ ਦੇ 309ਵੇਂ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ 109ਵੇਂ ਜਨਮ ਦਿਨ ਸਬੰਧੀ ਸਮਾਗਮ ਜੰਝ ਘਰ ਬਸੰਤ ਨਗਰ ਲੁਹਾਰਾ ਵਿਖੇ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਢਾਡੀ ਜਥਾ ਭਾਈ ਰਣਵੀਰ ਸਿੰਘ ਸਾਜਨ, ਕਰਮ ਸਿੰਘ ਕੋਮਲ,ਢਾਡੀ ਬਲਰਾਮ ਸਿੰਘ, ਸਾਰੰਗੀ ਮਾਸਟਰ ਜਸਪ੍ਰੀਤ ਸਿੰਘ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਕੀਤੀ | ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਏ ਇਨ੍ਹਾਂ ਸਮਾਗਮਾਂ ਮੌਕੇ ਜਥੇਦਾਰ ਸਵਾਮੀ ਓਮਾ ਨੰਦ ਵਲੋਂ ਸ੍ਰੀ ਅਸੁਰ ਨਿਕੰਦ ਰਮੈਣੀ ਅਤੇ ਮੰਗਲਾਚਰਨ ਦੇ ਪਾਠਾਂ ਦੇ ਜਾਪ ਕਰਵਾਏ ਗਏ | ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਸੰਤ ਬਾਬਾ ਸੁਖਵਿੰਦਰ ਸਿੰਘ ਜੈਪੁਰੇ ਵਾਲੇ, ਸਵਾਮੀ ਓਮਾ ਨੰਦ, ਚੇਅਰਮੈਨ ਨਿਰਮਲ ਸਿੰਘ ਐਸਐਸ, ਕੌਂਸਲਰ ਰਾਜੇਸ ਮਿਸਰਾ, ਕੌਂਸਲਰ ਸਤਨਾਮ ਸਿੰਘ ਢਿੱਲੋਂ, ਰਵਿੰਦਰ ਸਿੰਘ ਰਵੀ, ਗੁਰਨਾਮ ਸਿੰਘ ਕਲੇਰ,ਬਿੱਲੂ ਤਲਵੰਡੀ, ਰਾਜੀਵ ਕੁਮਾਰ, ਅਮਿ੍ਤਪਾਲ ਸਿੰਘ ਸ਼ੇਰਾ, ਸੁਖਵਿੰਦਰ ਸਿੰਘ ਕਲਿਆਣ ਆਦਿ ਨਾਲ ਨਗਰ ਨਿਵਾਸੀ ਸੰਗਤਾਂ ਵਲੋਂ ਲਿਆਂਦੇ ਗਏ ਕੇਕ ਕੱਟਣ ਦੀ ਰਸਮ ਨਿਭਾਈ ਗਈ | ਨਗਰ ਨਿਵਾਸੀ ਸੰਗਤਾਂ ਵਲੋਂ ਸਕਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਰੇਰੂ ਸਾਹਿਬ ਲੁਹਾਰਾ, ਮੇਨੇਜਰ ਸੁਖਰਾਮ ਸਿੰਘ, ਕਿ੍ਪਾਲ ਸਿੰਘ ਸੋਨੂੰ, ਗੁਲਜ਼ਾਰ ਸਿੰਘ ਲੁਹਾਰਾ, ਰਵਿੰਦਰ ਸਿੰਘ ਰਵੀ, ਕਰਮ ਸਿੰਘ, ਨਰਿੰਦਰ ਸਿੰਘ, ਡਾ. ਅਵਤਾਰ ਸਿੰਘ ਭੱਟੀ ਆਦਿ ਨੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਸਵਾਮੀ ਓਮਾ ਨੰਦ ਭੂਰੀ ਵਾਲੇ, ਸੰਤ ਸੁਖਵਿੰਦਰ ਸਿੰਘ ਜੈਪੁਰੇ ਵਾਲਿਆਂ ਦਾ ਸਨਮਾਨ ਕੀਤਾ | ਸੰਗਤਾਂ ਵਲੋਂ ਸਮਾਗਮਾਂ ਦੀ ਸਫਲਤਾ ਲਈ ਸਹਿਯੋਗ ਦੇਣ ਲਈ ਐਮ. ਡੀ. ਸੁਰਿੰਦਰ ਪਾਲ ਗਰਗ, ਪ੍ਰਸਿੱਧ ਸਮਾਜ ਸੇਵੀ ਟੀਐਸ ਕਾਕਾ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਸਟੇਜ ਦੀ ਸੇਵਾ ਢਾਡੀ ਸਿਕੰਦਰ ਸਿੰਘ ਲੁਹਾਰਾ ਨੇ ਨਿਭਾਈ | ਇਸ ਮੌਕੇ ਸਾਬਕਾ ਉਪ ਚੇਅਰਮੈਨ, ਸੂਬਾ ਮੀਤ ਪ੍ਰਧਾਨ ਭਾਜਪਾ ਨਿਰਮਲ ਸਿੰਘ ਐਸਐਸ, ਕੌਂਸਲਰ ਰਾਜੇਸ਼ ਮਿਸਰਾ, ਕੌਂਸਲਰ ਸਤਨਾਮ ਸਿੰਘ ਢਿੱਲੋਂ, ਪ੍ਰਸਿੱਧ ਸਮਾਜ ਸੇਵੀ ਟੀ.ਐਸ. ਕਾਕਾ, ਐਮਡੀ ਸੁਰਿੰਦਰ ਪਾਲ ਗਰਗ, ਮੈਨੇਜਰ ਸੁਖਰਾਮ ਸਿੰਘ, ਕਿ੍ਪਾਲ ਸਿੰਘ ਸੋਨੂੰ, ਢਾਡੀ ਸਕਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਰੇਰੂ ਸਾਹਿਬ ਲੁਹਾਰਾ, ਗੁਲਜਾਰ ਸਿੰਘ, ਹਰਪਾਲ ਸਿੰਘ ਲੁਹਾਰਾ, ਨਾਜਰ ਸਿੰਘ, ਬਲਵੰਤ ਸਿੰਘ,ਕਰਮ ਸਿੰਘ ਕੋਮਲ, ਪਰਮਿੰਦਰ ਸਿੰਘ, ਸ਼ਨੀ, ਜਤਿੰਦਰ ਸਿੰਘ ਲੱਖਾ,ਚੰਨਣ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਦੇ ਨਤੀਜਿਆਂ 'ਚ ਵੱਖ-ਵੱਖ ਸਕੂਲਾਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।