27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੰਯੁਕਤ ਗਊ ਰੱਖਿਆ ਦਲ ਦੀ ਸੂਚਨਾ 'ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ <br/>

ਅਜੀਤ ਡੈਸਕ 16-05-2026
ਲਾਡੋਵਾਲ, 15 ਮਈ (ਬਲਬੀਰ ਸਿੰਘ ਰਾਣਾ)-ਸੰਯੁਕਤ ਗਊ ਰੱਖਿਆ ਦਲ ਦੇ ਦਰਸ਼ਨ ਰਾਣਾ ਅਤੇ ਕੌਮੀ ਪ੍ਰਧਾਨ ਗੁਰਪ੍ਰੀਤ ਵਲੋਂ ਦਿੱਤੀ ਪੁਖ਼ਤਾ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਲਾਡੋਵਾਲ ਦੇ ਇਕ ਵੱਡਾ ਮਾਮਲਾ ਹੱਥ ਲੱਗਿਆ ਹੈ, ਜਿਸ ਵਿਚ ਗਊ ਮਾਸ ਦੇ ਤਸਕਰਾਂ ਵਲੋਂ ਇਕ ਪਿਕਅਪ ਗੱਡੀ ਰਾਹੀਂ ਕਰੀਬ 17 ਕੁਇੰਟਲ ਗਊ ਮਾਸ ਸਬਜ਼ੀ ਵਾਲੀਆਂ ਕਰੇਟਾਂ ਦੇ ਥੱਲੇ ਲੁਕਾ ਕੇ ਲਿਜਾਇਆ ਜਾ ਰਿਹਾ ਸੀ | ਇਸ ਸਬੰਧੀ ਪ੍ਰਧਾਨ ਦਰਸ਼ਨ ਰਾਣਾ ਅਤੇ ਕÏਮੀ ਪ੍ਰਧਾਨ ਗੁਰਪ੍ਰੀਤ ਨੇ ਦੱਸਿਆ ਕਿ ਸਾਡੀ ਟੀਮ ਇਸ ਗੱਡੀ ਤੇ ਲਗਾਤਾਰ ਨਜ਼ਰ ਰੱਖ ਰਹੀ ਸੀ, ਇਸ ਗੱਡੀ ਬਾਰੇ ਜਦ ਸਾਨੂੰ ਪੱਕੀ ਸੂਚਨਾ ਮਿਲੀ ਤਾਂ ਅਸੀਂ ਲਾਡੋਵਾਲ ਪੁਲਿਸ ਨੂੰ ਵੀ ਸਮੇਂ ਸਿਰ ਸੂਚਨਾ ਦਿੱਤੀ | ਇਸ ਮÏਕੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਿਲੀ ਸੂਚਨਾ ਮੁਤਾਬਿਕ ਲਾਡੋਵਾਲ ਟੋਲ ਪਲਾਜ਼ਾ ਦੇ ਨੇੜੇੇ ਨਾਕਾਬੰਦੀ ਦÏਰਾਨ ਇਕ ਪਿਕਅਪ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ 'ਚੋਂ ਭਾਰੀ ਮਾਤਰਾ ਵਿਚ ਗਊ ਦਾ ਮਾਸ ਬਰਾਮਦ ਕੀਤਾ ਗਿਆ, ਜਿਸ ਨੂੰ ਸਬਜ਼ੀ ਦੀਆਂ ਖ਼ਾਲੀ ਕਰੇਟਾਂ ਦੇ ਨਾਲ ਪੂਰੀ ਤਰ੍ਹਾਂ ਢਕਿਆ ਹੋਇਆ ਸੀ | ਪੁਲਿਸ ਦੇ ਡਰਾਈਵਰ ਕੰਡਕਟਰ ਸਮੇਤ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਵਿਕੀ ਕੁਮਾਰ ਅਤੇ ਹੁਸੈਨ ਖ਼ਿਲਾਫ਼ ਬੀ.ਐਨ.ਐਸ. 2023 ਦੀਆਂ ਵੱਖ ਵੱਖ ਧਰਾਵਾਂ ਤਹਿਤ ਅਤੇ ਪੰਜਾਬ ਪ੍ਰੋਹਿਬਿਸ਼ਨ ਆਫ ਕਾਉ ਸਲਾਟਰ ਐਕਟ 1955 ਪ੍ਰੀਵੈਸ਼ਨ ਆਫ ਕਰੂਐਲਟੀ ਟੂ ਐਨੀਮਲ ਐਕਟ 1960 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ | ਜਦ ਕਿ ਬਰਾਮਦ ਕੀਤੇ ਗਏ 17 ਕੁਇੰਟਲ ਗਊ ਮਾਸ ਨੂੰ ਮਾਨਯੋਗ ਜੱਜ ਸਾਹਿਬ ਤੋਂ ਆਗਿਆ ਲੈ ਕੇ ਧਰਤੀ ਵਿਚ ਦੱਬ ਕੇ ਨਸ਼ਟ ਕੀਤਾ ਗਿਆ | ਮÏਕੇ 'ਤੇ ਪੁੱਜੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਗਊ ਦੇ ਮਾਸ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ¢ ਇਸ ਮÏਕੇ ਰਾਜੀਵ ਸੋਨੀ, ਮਾਣਿਕ ਗੋਇਲ, ਭਰਤ ਸਿੰਘ, ਹਨੂਮਾਨ ਸਿੰਘ ਸਮੇਤ ਕਈ ਹਿੰਦੂ ਆਗੂ ਅਤੇ ਗਊ ਭਗਤ ਵੀ ਮÏਜੂਦ ਰਹੇ |

ਪਿਛਲੀ ਖ਼ਬਰ ਨਿਊ ਜੀ.ਐਮ.ਟੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ 12ਵੀਂ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਰੋਸ ਮਾਰਚ 'ਚ ਸ਼ਾਮਿਲ ਹੋਣ ਲਈ ਜਸਪਾਲ ਬਾਂਗਰ ਦੀ ਅਗਵਾਈ 'ਚ ਕਿਸਾਨਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।