27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਵਸ ਨੌਘਰਾ ਸਥਿਤ ਜਨਮ ਸਥਾਨ 'ਤੇ ਹਵਨ ਯੱਗ ਕਰਕੇ ਮਨਾਇਆ <br/>

ਅਜੀਤ ਡੈਸਕ 16-05-2026
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਵਲੋਂ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਵਸ ਨÏਘਰਾ ਸਥਿਤ ਜਨਮ ਸਥਾਨ 'ਤੇ ਹਵਨ ਯੱਗ ਕਰਕੇ ਮਨਾਇਆ | ਟਰੱਸਟ ਨੇ ਸ਼ਹੀਦ ਸੁਖਦੇਵ ਦੇ ਆਜ਼ਾਦੀ ਸੰਘਰਸ਼ ਵਿਚ ਦਿੱਤੇ ਬਲਿਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ¢ ਇਸ ਮÏਕੇ ਸ਼ਹੀਦ ਸੁਖਦੇਵ ਥਾਪਰ ਦੀ ਪ੍ਰਤਿਮਾ ਨੂੰ ਪੰਜ ਤੀਰਥਾਂ ਦੇ ਜਲ ਨਾਲ ਇਸ਼ਨਾਨ ਕਰਵਾਇਆ ਗਿਆ¢ ਪੰਡਿਤ ਸ਼ਾਸਤਰੀ ਰੋਹਤਾਸ਼ ਸ਼ਰਮਾ ਵਲੋਂ ਉਚਾਰਿਤ ਮੰਤਰਾਂ ਰਾਹੀਂ ਸਵਾਮੀ ਅਧਿਆਤਮਾਨੰਦ, ਮਹੰਤ ਦਿਨੇਸ਼ ਪੁਰੀ, ਮਹੰਤ ਗÏਰਵ ਬਾਵਾ, ਸਵਾਮੀ ਯੋਗਾਨੰਦ ਗਿਰੀ ਮਹਾਰਾਜ, ਮਹੰਤ ਵਿਮਲ ਅਤੇ ਸ਼ਿਵ ਨੰਦੀ ਦਾਸ ਮਨੂ ਚਾਵਲਾ ਵਲੋਂ ਪੂਰਨਾਹੁਤੀ ਪਾਈ¢ ਏ.ਡੀ.ਸੀ. ਪੂਨਮ ਸਿੰਘ ਅਤੇ ਈ.ਡੀ. ਦੇ ਸਾਬਕਾ ਡਾਇਰੈਕਟਰ ਡਾ. ਨਿਰੰਜਨ ਸਿੰਘ ਨੇ ਵੀ ਸ਼ਹੀਦ ਸੁਖਦੇਵ ਨੂੰ ਨਮਨ ਕੀਤਾ¢ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਕÏਮੀ ਪ੍ਰਧਾਨ ਤੇ ਸ਼ਹੀਦ ਦੇ ਭਤੀਜੇ ਅਸ਼ੋਕ ਥਾਪਰ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਆਪਣਾ ਆਦਰਸ਼ ਦੱਸਣ ਵਾਲੇ ਸੱਤਾਧਾਰੀ ਪੱਖ ਦੇ ਵਿਧਾਇਕਾਂ, ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਾਗਮ ਵਿਚ ਨਾ ਪਹੁੰਚਣ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਸ਼ਾਇਦ ਹਿੰਦੂ ਸ਼ਹੀਦ ਹੋਣ ਦੇ ਕਾਰਨ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਸ਼ਹੀਦ ਸੁਖਦੇਵ ਥਾਪਰ ਦੀ ਜਨਮ ਭੂਮੀ ਦੀ ਅਣਦੇਖੀ ਕੀਤੀ ਜਾਂਦੀ ਰਹੀ ਹੈ¢ ਸਮਾਗਮ ਦÏਰਾਨ ਸੈਂਕੜੇ ਲੋਕਾਂ ਨੇ ਦਸਤਖ਼ਤ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਸੁਖਦੇਵ ਥਾਪਰ ਦੇ ਨਾਮ 'ਤੇ ਰੱਖਣ ਦੀ ਮੰਗ ਕੀਤੀ¢ ਟਰੱਸਟ ਦੀ ਯੁਵਾ ਇਕਾਈ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼ਹੀਦ ਦੇ ਵੰਸ਼ਜ ਤਿ੍ਭੁਵਨ ਥਾਪਰ ਨੇ ਦੋਸ਼ ਲਗਾਇਆ ਕਿ ਪੁਰਾਤਤਵ ਵਿਭਾਗ ਵਲੋਂ ਸਮੇਂ ਸਿਰ ਜਨਮ ਸਥਾਨ ਦੀ ਮੁਰੰਮਤ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਕਿ ਪੁਰਾਤਤਵ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਕ-ਦੂਜੇ ਨੂੰ ਪੱਤਰ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੇ ਹਨ¢ ਉਨ੍ਹਾਂ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ¢ ਇਸ ਮÏਕੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਸੁਨੀਲ ਮਹਿਰਾ, ਰਾਜੇਸ਼ ਜੈਨ ਬÏਬੀ, ਕਮਲ ਬੱਸੀ, ਪਵਨ ਸ਼ਰਮਾ, ਯੋਗੇਸ਼ ਹਾਂਡਾ, ਵਿਨੇ ਗੁਪਤਾ, ਆਸ਼ੀਸ਼ ਬÏਨੀ, ਪਾਲੀ ਸਹਿਜਪਾਲ, ਪ੍ਰਗਟ ਸਿੰਘ, ਸੁਨੀਲ ਠਾਕੁਰ, ਐਡਵੋਕੇਟ ਆਰ.ਕੇ. ਮੌਰਿਆ, ਕਪਿਲ ਘਈ, ਗÏਤਮ ਠਾਕੁਰ, ਪ੍ਰਮੋਦ ਥਾਪਰ, ਅਜੈ ਨਈਅਰ ਟੈਂਕੀ, ਮਯੰਕ ਐਬਟ, ਸੁਖਵਿੰਦਰ ਭੱਲਾ, ਵਿਜੇ ਸ਼ਰਮਾ, ਕਪਿਲ ਕੋਚਰ, ਕੁਮਾਰ ਸੰਜੀਵ, ਆਸ਼ੀਸ਼ ਥਾਪਰ, ਚੇਤਨ ਮਲਹੋਤਰਾ, ਅਜੈ ਕੁਮਾਰ, ਹੈਰੀ ਵਿਰਦੀ, ਕਰਨ ਕਨੌਜੀਆ, ਮਨੀ ਦਿਵਾਕਰ, ਲੱਕੀ ਜੈਨ, ਰਾਜਨ ਰਾਣਾ, ਰੌਬਿਨ ਚੁੱਘ, ਨਰਿੰਦਰ ਆਨੰਦ, ਸੰਜੇ ਖੁਰਾਣਾ, ਪਿ੍ੰਸ ਮਲਹੋਤਰਾ, ਜਤਿਨ ਚਾਵਲਾ, ਚਿਰਾਗ਼ ਅਰੋੜਾ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਣ ਕਾਰਨ ਕਾਰੋਬਾਰ ਹੋਵੇਗਾ ਪ੍ਰਭਾਵਿਤ <br/> ਅਗਲੀ ਖ਼ਬਰ ਨਿਊ ਜੀ.ਐਮ.ਟੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ 12ਵੀਂ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।