ਲੁਧਿਆਣਾ, 15 ਮਈ (ਡਾ. ਤਰਲੋਚਨ ਸਿੰਘ)-ਟੀਬੀ ਮੁਕਤ ਭਾਰਤ ਨਿਕਸ਼ੇ ਮਿੱਤਰ ਪਹਿਲਕਦਮੀ ਦੇ ਤਹਿਤ ਇਨਰ ਵੀਲ੍ਹ ਕਲੱਬ ਮਿਡਟਾਊਨ ਦੇ ਮੈਂਬਰਾਂ ਵਲੋਂ ਟੀਬੀ ਮੁਕਤ ਜ਼ਿਲੇ੍ਹ ਵੱਲ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਪੋਸ਼ਣ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ 25 ਟੀਬੀ ਮਰੀਜ਼ਾਂ ਨੂੰ ਗੋਦ ਲਿਆ ਗਿਆ ਹੈ | ਇਸ ਪਹਿਲਕਦਮੀ ਤਹਿਤ ਹੋਰ ਮਰੀਜ਼ ਵੀ ਗੋਦ ਲੈਣ ਦੀ ਯੋਜਨਾ ਵੱਖ-ਵੱਖ ਸੰਗਠਨਾਂ ਅਤੇ ਹਿੱਸੇਦਾਰਾਂ ਨਾਲ ਤਾਲਮੇਲ ਕਰਕੇ ਬਣਾਈ ਜਾ ਰਹੀ ਹੈ | ਗੋਦ ਲਏ ਗਏ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਕਿੱਟਾਂ ਦੀ ਵੰਡ ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਦੀ ਨਿਗਰਾਨੀ ਹੇਠ ਕੀਤੀ ਗਈ ਤਾਂ ਜੋ ਸਹੀ ਨਿਗਰਾਨੀ ਅਤੇ ਸਮੇਂ ਸਿਰ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ ਭਾਗੀਦਾਰੀ, ਸਹਾਇਤਾ ਜਾਂ ਸੰਬੰਧਿਤ ਜਾਣਕਾਰੀ ਇਕ ਸਮਰਪਿਤ ਹੈਲਪਲਾਈਨ 63612-09985 'ਤੇ ਵੀ ਉਪਲਬਧ ਕਰਵਾਈ ਗਈ ਹੈ |