28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵੱਖ-ਵੱਖ ਥਾਵਾਂ ਤੋਂ ਜੁਗਾੜੂ ਰੇਹੜਾ ਚਾਲਕ ਕਾਬੂ

ਅਜੀਤ ਡੈਸਕ 16-05-2026
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਜੁਗਾੜੂ ਰੇਹੜਾ ਚਾਲਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਅਜਿਹੇ ਰੇਹੜਾ ਚਾਲਕਾਂ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸੂਆ ਰੋਡ 'ਤੇ ਜਾ ਰਹੇ ਹਾਜੀ ਕੁੱਲ ਸ਼ੇਖ ਨੂੰ ਪੁਲਿਸ ਨੇ ਉਸ ਦੇ ਜੁਗਾੜੂ ਰੇਹੜੇ ਸਮੇਤ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਅਜਿਹਾ ਕਰਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ | ਦੂਜੇ ਮਾਮਲੇ ਵਿਚ ਪੁਲਿਸ ਨੇ ਜਤਿੰਦਰ ਵਾਸੀ ਲਲਤੋਂ ਕਲਾਂ, ਸ਼ਿਵਕਰਨ ਯਾਦਵ ਵਾਸੀ ਦੁੱਗਰੀ ਨੂੰ ਵੀ ਕਾਬੂ ਕੀਤਾ ਹੈ | ਇਹ ਕਥਿਤ ਦੋਸ਼ੀ ਵੀ ਜੁਗਾੜੂ ਰੇਹੜਾ ਸੜਕ 'ਤੇ ਚਲਾ ਰਹੇ ਸਨ | ਪੁਲਿਸ ਵਲੋਂ ਇਹਨਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪੇਂਡੂ ਇਲਾਕਿਆਂ ਦੀਆਂ ਸੜਕਾਂ ਹੋਈਆਂ ਖਸਤਾ ਹਾਲ <br/> ਅਗਲੀ ਖ਼ਬਰ ਜਣੇਪੇ ਤੋਂ 6 ਘੰਟੇ ਬਾਅਦ ਮਹਿਲਾ ਦੀ ਹਸਪਤਾਲ 'ਚ ਮÏਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।