28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੇਂਡੂ ਇਲਾਕਿਆਂ ਦੀਆਂ ਸੜਕਾਂ ਹੋਈਆਂ ਖਸਤਾ ਹਾਲ <br/>

ਅਜੀਤ ਡੈਸਕ 16-05-2026
ਆਲਮਗੀਰ, 15 ਮਈ (ਜਰਨੈਲ ਸਿੰਘ ਪੱਟੀ)-ਭਾਰਤ ਦੇਸ਼ ਦੀ ਆਜ਼ਾਦੀ ਨੂੰ ਭਾਵੇਂ ਕਿ ਪੌਣੀ ਸਦੀ ਬੀਤ ਚੱਲੀ ਹੈ, ਪਰ ਫਿਰ ਵੀ ਪੇਂਡੂ ਇਲਾਕਿਆਂ ਦੇ ਨਾਲ ਨਾਲ ਕਈ ਸ਼ਹਿਰੀ ਇਲਾਕਿਆਂ ਨੂੰ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਸਕੀਆਂ, ਜਿਸ ਦੀ ਪ੍ਰਤੱਖ ਮਿਸਾਲ ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਆਲਮਗੀਰ ਅਤੇ ਗਿੱਲ ਪਿੰਡ ਦੀਆਂ ਸੜਕਾਂ ਹਨ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਆਲਮਗੀਰ ਤੋਂ ਸਰੀਂਹ ਨੂੰ ਜਾਂਦੀ ਸੜਕ 'ਤੇ ਪਿਛਲੇ ਕਈ ਮਹੀਨਿਆਂ ਤੋਂ ਮਿੱਟੀ ਅਤੇ ਪੱਥਰ ਪਾ ਕੇ ਸੜਕ ਅੱਧ ਵਿਚਾਲੇ ਛੱਡੀ ਹੋਈ ਹੈ, ਜਿਸ ਉੱਪਰ ਪਾਉਣ ਵਾਸਤੇ ਲੁੱਕ ਨਸੀਬ ਨਹੀਂ ਹੋ ਰਹੀ | ਸੜਕ ਉੱਪਰ ਲੁੱਕ ਪਾਉਣ ਲਈ ਭਾਵੇਂ ਕਿ ਪਿੰਡ ਦੇ ਸਰਪੰਚ ਕਰਨਜੋਤ ਸਿੰਘ ਜੋਤੀ ਗਰੇਵਾਲ ਵਲੋਂ ਵੱਡੀ ਚਾਰਾਜੋਈ ਕੀਤੀ ਜਾ ਰਹੀ ਹੈ, ਪਰ ਸੰਬੰਧਿਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਕੋਈ ਪੇਸ਼ ਨਹੀਂ ਜਾਣ ਦੇ ਰਹੇ | ਜ਼ਿਕਰਯੋਗ ਹੈ ਕਿ ਪਿੰਡ ਆਲਮਗੀਰ ਦੀ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਣ ਕਰਕੇ ਇਸ ਸੜਕ 'ਤੇ ਡੇਰਾ ਕਾਰਸੇਵਾ ਵੀ ਪੈਂਦਾ ਹੈ ਅਤੇ ਸੰਗਤਾਂ ਵੱਡੀ ਗਿਣਤੀ ਇਸ ਸੜਕ ਦੀ ਵਰਤੋਂ ਕਰਦੀਆਂ ਹਨ | ਸੜਕ ਉਪਰ ਪੱਥਰ ਪਏ ਹੋਣ ਕਾਰਨ ਸੰਗਤਾਂ ਅਤੇ ਪਿੰਡ ਵਾਸੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ | ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਰੋਡ ਉੱਪਰ ਲੁੱਕ ਪਾ ਕੇ ਸੜਕ ਨੂੰ ਜਲਦੀ ਮੁਕੰਮਲ ਕੀਤਾ ਜਾਵੇ | ਇਸ ਤੋਂ ਇਲਾਵਾ ਹਲਕੇ ਦੇ ਮੁੱਖ ਪਿੰਡ ਗਿੱਲ ਦੀਆਂ ਸੜਕਾਂ ਦਾ ਹਾਲ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ, ਪਿੰਡ ਦੀ ਮੁੱਖ ਸੜਕ 'ਤੇ ਪਏ ਵੱਡੇ ਵੱਡੇ ਟੋਏ ਵਹੀਕਲਾਂ ਲਈ ਕਿਸੇ ਕਾਤਲ ਤੋਂ ਘੱਟ ਸਾਬਤ ਨਹੀਂ ਹੋ ਰਹੇ | ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਕਈ ਰਾਹਗੀਰਾਂ ਨੇ ਦੱਸਿਆ ਕਿ ਟ੍ਰੈਫ਼ਿਕ ਘੱਟ ਕਰਨ ਲਈ ਭਾਵੇਂ ਸਰਕਾਰ ਵਲੋਂ ਪਿੰਡ ਗਿੱਲ ਵਿਖੇ ਬਾਈਪਾਸ ਬਣਾਇਆ ਹੋਇਆ ਹੈ, ਪਰ ਨਜ਼ਦੀਕੀ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਦਾ ਰੋਜ਼ਾਨਾ ਇਸ ਸੜਕ 'ਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ, ਜਦਕਿ ਰੇਲਵੇ ਰੋਡ ਸੜਕ ਦਾ ਵੀ ਇਹੀ ਹਾਲ ਹੈ, ਸੜਕ 'ਤੇ ਪਏ ਟੋਏ ਅਤੇ ਖਿੱਲਰੀ ਹੋਈ ਬਜਰੀ, ਪੱਥਰ ਕਈ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਰੇਲਵੇ ਰੋਡ ਸੜਕ ਕਈ ਪਿੰਡਾਂ ਨੂੰ ਆਪਸ 'ਚ ਜੋੜਦੀ ਹੈ ਅਤੇ ਸੈਂਕੜੇ ਲੋਕ ਦਿਨ ਭਰ ਇਸ ਸੜਕ ਦੀ ਵਰਤੋਂ ਕਰਦੇ ਹੋਏ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਸਣ ਨੰੂ ਮਜਬੂਰ ਹਨ | ਇਲਾਕੇ ਦੇ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪਿੰਡਾਂ ਦੀਆਂ ਸੜਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸਾਡੀਆਂ ਪਰੇਸ਼ਾਨੀਆਂ ਕੁੱਝ ਘੱਟ ਹੋ ਸਕਣ |
ਕੀ ਕਹਿਣਾ ਹੈ ਸਰਪੰਚ ਆਲਮਗੀਰ ਦਾ
ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਕਰਨਜੋਤ ਸਿੰਘ ਜੋਤੀ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਲਕਾ ਗਿੱਲ ਅੰਦਰ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਰਹਿਨੁਮਾਈ ਹੇਠ ਵਿਕਾਸ ਕਾਰਜ ਵੱਡੇ ਪੱਧਰ 'ਤੇ ਚੱਲ ਰਹੇ ਹਨ ਅਤੇ ਹਲਕੇ 'ਚ ਦੂਸਰੀਆਂ ਸੜਕਾਂ ਬਣ ਰਹੀਆਂ ਹੋਣ ਕਾਰਨ ਅਫ਼ਸਰਸ਼ਾਹੀ ਵਲੋਂ ਇਸ ਸੜਕ 'ਤੇ ਲੁੱਕ ਪਾਉਣ ਵਿਚ ਕੁੱਝ ਦੇਰੀ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਆਗਾਮੀ 10 ਦਿਨਾਂ ਦੌਰਾਨ ਸੜਕ 'ਤੇ ਲੁੱਕ ਪਾ ਕੇ ਸੜਕ ਨੂੰ ਮੁਕੰਮਲ ਕਰਵਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਜੁਗਾੜੂ ਰੇਹੜਾ ਚਾਲਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।