30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਿਰਨਦੀਪ ਕੌਰ ਨਾਫਰੇ ਨੇ ਬਾਰ੍ਹਵੀਂ 'ਚੋਂ 96.4 ਫ਼ੀਸਦੀ ਅੰਕ ਪ੍ਰਾਪਤ ਕੀਤੇ <br/>

ਅਜੀਤ ਡੈਸਕ 16-05-2026
ਭਾਮੀਆਂ ਕਲਾਂ, 15 ਮਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਮੁੰਡੀਆਂ ਕਲਾਂ ਤੋਂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਧੀ ਕਿਰਨਦੀਪ ਕੌਰ ਨਾਫਰੇ ਜੋ ਕਿ ਬੀ.ਸੀ.ਐਮ. ਸਕੂਲ ਦੀ ਵਿਦਿਆਰਥਣ ਹੈ | ਉਸ ਨੇ ਬਾਰ੍ਹਵੀਂ ਚੋਂ 96.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਮਹਿਦੂਦਾਂ ਪਰਿਵਾਰ ਦੀ ਧੀ ਕਿਰਨਦੀਪ ਕੌਰ ਨਾਫਰੇ ਨੇ 482/500 ਅੰਕ ਪ੍ਰਾਪਤ ਕਰਕੇ ਜਿੱਥੇ ਮਹਿਦੂਦਾਂ ਪਰਿਵਾਰ ਦਾ ਨਾਮ ਚਮਕਾਇਆ ਉਥੇ ਹੀ ਆਪਣੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ | ਇਸ ਮੌਕੇ 'ਤੇ ਹਾਜ਼ਰ ਕਿਰਨਦੀਪ ਦੇ ਮਾਤਾ ਤੇ ਪਿਤਾ ਗੁਰਿੰਦਰ ਕੌਰ ਮਹਿਦੂਦਾਂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਸੁਪਨਾ ਜੱਜ ਬਣਨ ਦਾ ਹੈ, ਪ੍ਰਮਾਤਮਾ ਇਸ ਦੇ ਅਰਮਾਨ ਪੂਰੇ ਕਰੇ |

ਪਿਛਲੀ ਖ਼ਬਰ ਐਸ.ਆਰ.ਐਸ.ਡੀ. ਵਿੱਦਿਆ ਮੰਦਰ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।